

ਨਵੀਂ ਦਿੱਲੀ: ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤੀ ਟੀਮ ਇੱਕ ਵੱਡੀ ਲੀਡ ਲੈਂਦੀ ਦਿਖਾਈ ਦਿੱਤੀ ਸੀ ਪਰ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਕੁਝ ਹੋਰ ਹੀ ਹੋ ਗਿਆ। ਭਾਰਤੀ ਟੀਮ ਨੇ ਦੂਜੇ ਦਿਨ 3 ਵਿਕਟਾਂ 'ਤੇ 99 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ ਪਰ ਉਨ੍ਹਾਂ ਦੀ ਪਾਰੀ ਸਿਰਫ 45 ਦੌੜਾਂ ਹੀ ਬਣਾ ਸਕੀ। ਭਾਰਤ ਦੀਆਂ ਆਖਰੀ 7 ਵਿਕਟਾਂ ਤਾਸ਼ ਦੀ ਤਰ੍ਹਾਂ ਢੇਰ ਹੋ ਗਈਆਂ ਅਤੇ ਇਸ ਵਿਚ ਸਭ ਤੋਂ ਵੱਡਾ ਹੱਥ ਇੰਗਲੈਂਡ ਦਾ ਕਪਤਾਨ ਜੌ ਰੂਟ ਸੀ, ਜਿਨ੍ਹਾਂ ਸਿਰਫ 8 ਦੌੜਾਂ ਦੇ ਕੇ 5 ਵਿਕਟਾਂ ਲਈਆਂ। (ਫੋਟੋ-AFP)


ਪਾਰਟ ਟਾਈਮ ਆਫ ਸਪਿਨਰ ਜੋ ਰੂਟ ਨੇ ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਆਰ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਦੀਆਂ ਵਿਕਟਾਂ ਲਈਆਂ। ਰੂਟ ਨੇ 6.2 ਓਵਰਾਂ ਵਿੱਚ ਸਿਰਫ 8 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਇਸਦੇ ਨਾਲ ਉਨ੍ਹਾਂ ਇਤਿਹਾਸ ਵੀ ਰਚ ਦਿੱਤਾ। (ਫੋਟੋ-ਜੋ ਰੂਟ ਇੰਸਟਾਗ੍ਰਾਮ)


ਦੱਸ ਦੇਈਏ ਕਿ ਰੂਟ 8 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਸਪਿਨ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ 1992-93 ਵਿੱਚ, ਆਸਟਰੇਲੀਆ ਦੇ ਟਿਮ ਮਈ ਨੇ ਵੈਸਟਇੰਡੀਜ਼ ਦੇ ਖਿਲਾਫ 9 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਮਾਈਕਲ ਕਲਾਰਕ ਨੇ 2004-05 ਵਿਚ ਭਾਰਤ ਖਿਲਾਫ 9 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। (ਫੋਟੋ-ਰੂਟ ਇੰਸਟਾਗ੍ਰਾਮ)


ਜੋ ਰੂਟ ਵਿਸ਼ਵ ਦੇ ਦੂਜੇ ਕਪਤਾਨ ਹਨ ਜਿਨ੍ਹਾਂ ਘੱਟ ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਆਰਥਰ ਗਿਲਿਗਨ ਨੇ 1924 ਵਿਚ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਹੁਣ ਜੋ ਰੂਟ ਨੇ 8 ਦੌੜਾਂ ਦੇ ਕੇ 5 ਵਿਕਟਾਂ ਲਈਆਂ ਹਨ। (PC-JOE ROOT INSTAGRAM)


ਇੰਨਾ ਹੀ ਨਹੀਂ, ਉਹਨਾਂ ਪਿੰਕ ਗੇਂਦ ਟੈਸਟ ਵਿੱਚ ਇੰਗਲੈਂਡ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ ਵੀ ਬਣ ਗਏ ਹਨ। ਰੂਟ ਨੇ ਐਂਡਰਸਨ ਨੂੰ ਪਛਾੜ ਦਿੱਤਾ, ਜਿਨ੍ਹਾਂ ਨੇ 2017 ਵਿਚ 43 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। (ਫੋਟੋ -ਰੂਟ 66)