ਨਵੀਂ ਦਿੱਲੀ- ਕੋਵਿਡ -19 ਦੀ ਲਾਗ ਨੂੰ ਮਾਤ ਦੇ ਚੁੱਕੀ ਸ਼ੂਟਿੰਗ ਕੋਚ ਅਤੇ ਤਕਨੀਕੀ ਅਧਿਕਾਰੀ ਮੋਨਾਲੀ ਗੋਰਹੇ ਦਾ ਵੀਰਵਾਰ ਨੂੰ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਕਾਰਨ ਮੌਤ ਹੋ ਗਈ। ਉਹ 44 ਸਾਲਾਂ ਦੀ ਸੀ ਅਤੇ ਉਨ੍ਹਾਂ ਤੋਂ ਬਾਅਦ ਪਰਿਵਾਰ ਵਿਚ ਮਾਂ ਅਤੇ ਇਕ ਭੈਣ ਰਹੀ ਗਈ ਹੈ। ਉਨ੍ਹਾਂ ਦੀ ਮੌਤ ਭਾਰਤੀ ਸ਼ੂਟਿੰਗ ਜਗਤ ਲਈ ਇਕ ਵੱਡਾ ਘਾਟਾ ਹੈ। ਮੋਨਾਲੀ ਨੂੰ ਕੋਵਿਡ -19 ਦੇ ਲਾਗ ਲੱਗਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਦੁਬਾਰਾ ਫਿਰ ਮਿਊਕੋਰਮਾਈਕੋਸਿਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। (ਫੋਟੋ-ਮੋਨਾਲੀ ਗੋਰਹੇ ਫੇਸਬੁੱਕ)
ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨਆਰਏਆਈ) ਨੇ ਮੋਨਾਲੀ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਐਨਆਰਏਆਈ ਤੋਂ ਜਾਰੀ ਬਿਆਨ ਅਨੁਸਾਰ, 'ਅਸੀਂ ਬੜੇ ਦੁੱਖ ਨਾਲ ਦੱਸਦੇ ਹਾਂ ਕਿ ਕੋਰ ਗਰੁੱਪ ਦੀ ਪਿਸਟਲ ਕੋਚ ਅਤੇ ਕੁਸ਼ਲ ਤਕਨੀਕੀ ਅਧਿਕਾਰੀ, ਮੋਨਾਲੀ ਗੋਰ੍ਹੇ ਦੀ ਅੱਜ ਬਲੈਕ ਫੰਗਸ ਦੀ ਲਾਗ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਪਿਤਾ ਦੀ ਵੀ ਅੱਜ ਮੌਤ ਹੋ ਗਈ। ਨਿਸ਼ਾਨੇਬਾਜ਼ੀ ਭਾਈਚਾਰਾ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦਾ ਹੈ। (ਫੋਟੋ-ਮੋਨਾਲੀ ਗੋਰਹੇ ਫੇਸਬੁੱਕ)