9 ਸਾਲ ਦੀ ਉਮਰ ਵਿੱਚ ਹੀ ਸਮਰਤੀ ਮੰਧਾਨਾ ਦੀ ਚੋਣ ਮਹਾਰਾਸ਼ਟਰ ਟੀਮ ਲਈ ਹੋ ਗਈ ਸੀ।2013 ਵਿੱਚ ਮੰਧਾਨਾ ਵਨਡੇ ਮੈਚ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਕ੍ਰਿਕੇਟਰ ਵੀ ਬਣੀ ਸੀ। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਟਾਰ ਬੱਲੇਬਾਜ਼ ਸਮਰਤੀ ਮੰਧਾਨਾ ਦੇ ਨਾਮ ਅੱਜ ਕਈ ਰਿਕਾਰਡ ਹਨ। 2013 ਵਿੱਚ ਬੰਗਲਾ ਦੇਸ਼ ਖ਼ਿਲਾਫ਼ ਵਨ ਡੇ ਮੈਚ ਵਿਚ ਇੰਟਰਨੈਸ਼ਨਲ ਡੇਬਯੂ ਕਰਨ ਵਾਲੀ ਮੰਧਾਨਾ ਨੇ ਭਾਰਤ ਦੇ ਵੱਲੋਂ 2 ਟੈੱਸਟ, 51 ਵਨਡੇ ਅਤੇ 75 ਟੀ-20 ਮੈਚ ਖੇਡੇ ਹਨ।
51 ਵਨ-ਡੇ ਮੈਚਾਂ ਵਿੱਚ ਉਨ੍ਹਾਂ ਦੇ ਨਾਮ 2 ਹਜ਼ਾਰ 25 ਰਨ ਹਨ। ਜਿਸ ਵਿੱਚ 4 ਸੈਂਕੜੇ ਅਤੇ 17 ਅਰਧ ਸੈਂਕੜੇ ਸ਼ਾਮਿਲ ਹਨ। ਉੱਥੇ ਹੀ 75 ਟੀ 20 ਮੈਚਾਂ ਵਿੱਚ ਉਨ੍ਹਾਂ ਦੇ ਨਾਮ 1,716 ਰਨ ਹਨ। ਜਿਸ ਵਿੱਚ 12 ਅਰਧ ਸੈਂਕੜੇ ਸ਼ਾਮਿਲ ਹਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ 2018 ਵਿੱਚ ਆਈ ਸੀ ਸੀ ਨੇ ਇਸ ਸਟਾਰ ਬੱਲੇਬਾਜ਼ ਨੂੰ ਬੈਂਸਟ ਫੀਮੇਲ ਕ੍ਰਿਕਟਰ ਆਫ਼ ਦ ਈਆਰ ਦੇ ਅਵਾਰਡ ਨਾਲ ਨਿਵਾਜਿਆ ਸੀ। ਉਸੀ ਸਾਲ ਉਨ੍ਹਾਂ ਵਨਡੇ ਪਲੇਇਰ ਆਫ਼ ਦ ਈਅਰ ਵੀ ਚੁਣਿਆ ਗਿਆ ਸੀ।