Home » photogallery » sports » IPL 2022 1000 SIXES MOST IN A SEASON LIAM LIVINGSTONE JOS BUTTLER KNOW WHICH HAD SLAMMED MAXIMUM SIXES AP AS

IPL 'ਚ ਬਣਿਆ ਰਿਕਾਰਡ, ਪਹਿਲੀ ਵਾਰ ਲੱਗੇ 1 ਹਜ਼ਾਰ ਛੱਕੇ, ਜਾਣੋ ਕਿਸ ਬੱਲੇਬਾਜ਼ ਨੇ ਲਗਾਏ ਸਭ ਤੋਂ ਵੱਧ ਛੱਕੇ

ਆਈਪੀਐਲ 2022 ਦਾ ਲੀਗ ਪੜਾਅ ਐਤਵਾਰ ਨੂੰ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਏ ਮੈਚ ਨਾਲ ਸਮਾਪਤ ਹੋ ਗਿਆ। ਇਹ ਸੀਜ਼ਨ ਦਾ 70ਵਾਂ ਮੈਚ ਸੀ, ਜਿਸ ਨੂੰ ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਜਿੱਤ ਲਿਆ। ਪੰਜਾਬ ਨੇ 158 ਦੌੜਾਂ ਦਾ ਟੀਚਾ ਪੰਜ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਟੀਮ ਦੀ ਜਿੱਤ ਵਿੱਚ ਇੰਗਲਿਸ਼ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦਾ ਅਹਿਮ ਯੋਗਦਾਨ ਰਿਹਾ। ਉਸ ਨੇ 22 ਗੇਂਦਾਂ ਵਿੱਚ 49 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਪਾਰੀ 'ਚ 5 ਛੱਕੇ ਲਗਾਏ। ਇਸ ਦੌਰਾਨ ਇਸ ਸੀਜ਼ਨ ਦਾ 1000ਵਾਂ ਛੱਕਾ ਵੀ ਉਸ ਦੇ ਬੱਲੇ ਨਾਲ ਨਿਕਲਿਆ। ਇਸ ਤੋਂ ਪਹਿਲਾਂ ਆਈਪੀਐਲ ਦੇ 14ਵੇਂ ਸੀਜ਼ਨ ਵਿੱਚ ਅਜਿਹਾ ਨਹੀਂ ਹੋਇਆ ਸੀ, ਇਹ ਪਹਿਲਾ ਸਾਲ ਹੈ ਜਦੋਂ ਲੀਗ ਨੇ ਇੱਕ ਸੀਜ਼ਨ ਵਿੱਚ ਹਜ਼ਾਰ ਛੱਕਿਆਂ ਦਾ ਅੰਕੜਾ ਪਾਰ ਕੀਤਾ ਹੈ। ਆਓ ਜਾਣਦੇ ਹਾਂ ਇਸ ਸੀਜ਼ਨ 'ਚ ਕਿਸ ਬੱਲੇਬਾਜ਼ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ।

  • |