ਇਸ ਵਾਰ ਸੁਰੇਸ਼ ਰੈਨਾ 'ਤੇ ਕਿਸੇ ਟੀਮ ਨੇ ਬੋਲੀ ਨਹੀਂ ਲਗਾਈ। ਉਹ ਪਿਛਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡੇ ਸਨ। ਉਨ੍ਹਾਂ ਆਪਣੀ ਮੂਲ ਕੀਮਤ 2 ਕਰੋੜ ਰੁਪਏ ਰੱਖੀ ਸੀ। ਰੈਨਾ 'ਤੇ ਬੋਲੀ ਨਾ ਲੱਗਣ ਕਾਰਨ ਕ੍ਰਿਕਟ ਪ੍ਰਸ਼ੰਸਕ ਵੀ ਹੈਰਾਨ ਸਨ। ਜਦੋਂ ਚੇਨਈ ਸੁਪਰ ਕਿੰਗਜ਼ 'ਤੇ 2 ਸਾਲ ਦੀ ਪਾਬੰਦੀ ਲੱਗੀ ਤਾਂ ਸੁਰੇਸ਼ ਰੈਨਾ ਗੁਜਰਾਤ ਲਾਇਨਜ਼ ਲਈ ਖੇਡੇ ਸੀ। ਸੁਰੇਸ਼ ਰੈਨਾ ਲਾਇਨਜ਼ ਦੇ ਕਪਤਾਨ ਵੀ ਸਨ।