Home » photogallery » sports » IPL MINI AUCTION 2023 FINAL LIST ANNOUNCED BEN STOKES JASON HOLDER SAM CURRAN ALLROUNDER WHO CAN FETCH HEAVY AMOUNT DG AS

IPL Auction 2023: ਇਹ ਦਿੱਗਜ ਖਿਡਾਰੀ ਤੋੜ ਸਕਦੇ ਹਨ ਨਿਲਾਮੀ ਦੇ ਸਾਰੇ ਰਿਕਾਰਡ, ਜਾਣੋ ਇਨ੍ਹਾਂ ਸੂਰਮਿਆਂ ਬਾਰੇ ਖਾਸ

IPL Auction 2023: ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਹਿੱਸਾ ਲੈਣ ਲਈ ਕੁੱਲ 991 ਖਿਡਾਰੀਆਂ ਨੇ ਰਜਿਸਟਰ ਕੀਤਾ ਸੀ। ਪਰ ਅੰਤਿਮ ਸੂਚੀ ਵਿੱਚ ਸਿਰਫ਼ 405 ਖਿਡਾਰੀ ਹੀ ਸ਼ਾਮਲ ਹਨ। ਯਾਨੀ ਨਿਲਾਮੀ ਤੋਂ ਪਹਿਲਾਂ 586 ਖਿਡਾਰੀ ਕੱਟੇ ਗਏ ਸਨ। 405 ਖਿਡਾਰੀਆਂ ਵਿੱਚੋਂ 273 ਭਾਰਤੀ ਅਤੇ 132 ਵਿਦੇਸ਼ੀ ਖਿਡਾਰੀ ਹਨ। ਇਸ ਦੇ ਨਾਲ ਹੀ 4 ਖਿਡਾਰੀ ਐਸੋਸੀਏਟ ਨੇਸ਼ਨ ਦੇ ਹਨ। ਵੈਸੇ ਤਾਂ ਨਿਲਾਮੀ 'ਚ ਕਈ ਖਿਡਾਰੀਆਂ 'ਤੇ ਨਜ਼ਰ ਹੋਵੇਗੀ ਅਤੇ ਉਨ੍ਹਾਂ ਨੂੰ ਮੋਟੀ ਰਕਮ ਮਿਲ ਸਕਦੀ ਹੈ। ਪਰ, ਇੱਥੇ 7 ਆਲਰਾਊਂਡਰ ਹਨ, ਜਿਨ੍ਹਾਂ ਨੂੰ ਖਰੀਦਣ ਲਈ ਸਾਰੀਆਂ 10 ਫ੍ਰੈਂਚਾਇਜ਼ੀ ਵਿਚਾਲੇ ਬੋਲੀ ਦੀ ਜੰਗ ਲੱਗ ਸਕਦੀ ਹੈ।