ਮਹਿੰਦਰ ਸਿੰਘ ਧੋਨੀ ਨੇ ਜ਼ਬਰਦਸਤ 70 ਰਨਾਂ ਦੀ ਨਾਬਾਦ ਪਾਰੀ ਖੇਡਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਅਪੀਲ ਦੇ ਸਬ ਤੋ ਵੱਡੇ ਮੁਕਾਬਲੇ ਦੇ ਵਿਚ ਰਾਇਲ ਚੈਲੇਨਜਰ੍ਸ ਬੰਗਲੌਰ ਨੂੰ ਪੰਜ ਵਿਕਟਾਂ ਨਾਲ ਹਰਾਇਆ| ਅਨੁਸ਼ਕਾ ਸ਼ਰਮਾ ਹਮੇਸ਼ਾ ਦੀ ਤਰ੍ਹਾਂ ਵਿਰਾਟ ਕੋਹਲੀ ਦੀ ਟੀਮ ਨੂੰ ਚਿਯਰ ਕਰ ਰਹੇ ਸਨ ਅਤੇ ਦੂਜੇ ਪਾਸੇ ਸਾਕਸ਼ੀ ਧੋਨੀ ਦਾ ਅੰਦਾਜ਼ ਬਦਲਿਆ ਹੋਇਆ ਸੀ| ਇਸ ਹਾਈ ਪ੍ਰੋਫਾਈਲ ਮੁਕਾਬਲੇ ਦੇ ਅੰਤ 'ਚ ਮਹੇਂਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਵੇਖ ਸਾਕਸ਼ੀ ਧੋਨੀ ਕਾਫ਼ੀ ਅਗਗ੍ਰੇਸਿਵ ਅੰਦਾਜ਼ 'ਚ ਵੇਖੇ ਗਏ| ਧੋਨੀ ਨੇ 19 ਵੇਂ ਓਵਰ 'ਚ ਸਿਰਾਜ ਦੀ ਗੇਂਦ ਉੱਤੇ ਛੱਕਾ ਜੜਨ ਤੋਂ ਬਾਅਦ ਸਾਕਸ਼ੀ ਧੋਨੀ ਖ਼ੁਸ਼ੀ ਦੇ ਮਾਰੇ ਉੱਛਲ ਪਏ ਅਤੇ ਓਹਨਾ ਨੇ ਕਿਹਾ ਕਿ 'ਵਨ ਮੋਰ ਧੋਨੀ'| ਸਾਕਸ਼ੀ ਦੇ ਵਿਪਰੀਤ ਧੋਨੀ ਆਪਣੇ ਪੁਰਾਣੇ ਕਪਤਾਨ ਆਲ਼ੇ ਅੰਦਾਜ਼ 'ਚ ਨਜ਼ਰ ਆਏ| ਬੇਹੱਦ ਸ਼ਾਂਤ ਤੰਗ ਨਾਲ ਖੇਡ ਦੇ ਹੋਏ ਧੋਨੀ ਦੇ 20 ਵੇਂ ਓਵਰ 'ਚ ਚੇਨਈ ਨੂੰ ਪੰਜ ਵਿਕਟਾਂ ਨਾਲ ਬੰਗਲੌਰ ਨੂੰ ਜਿੱਤ ਦਵਾਈ|