Home » photogallery » sports » IS SANIA MIRZA SHOAIB MALIK DIVORCE A PUBLICITY STUNT BIG EVIDENCE FOUND ON INSTAGRAM DG AS

Sania Mirza-Shoaib Malik: ਕੀ ਪਬਲੀਸਿਟੀ ਸਟੰਟ ਹੈ ਸਾਨੀਆ ਮਿਰਜ਼ਾ- ਸ਼ੋਏਬ ਮਲਿਕ ਦਾ ਤਲਾਕ? ਇੰਸਟਾਗ੍ਰਾਮ 'ਤੇ ਮਿਲੇ ਵੱਡੇ ਸਬੂਤ

Sania Mirza Shoaib Malik divorce rumours: ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦਾ ਮਾਮਲਾ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ ਵਿੱਚ ਹੈ। ਇੱਕ ਕਰੀਬੀ ਦੋਸਤ ਨੇ ਕਥਿਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਟੈਨਿਸ ਅਤੇ ਕ੍ਰਿਕਟ ਜੋੜੇ ਨੇ ਵੱਖ ਹੋ ਗਏ ਹਨ। ਸਾਨੀਆ ਮਿਰਜ਼ਾ ਦੀਆਂ ਕੁਝ ਇੰਸਟਾਗ੍ਰਾਮ ਪੋਸਟਾਂ ਨੇ ਵੀ ਅੱਗ 'ਤੇ ਘਿਉ ਪਾਇਆ। ਹਾਲਾਂਕਿ ਅਜੇ ਤੱਕ ਨਾ ਤਾਂ ਸਾਨੀਆ ਅਤੇ ਨਾ ਹੀ ਸ਼ੋਏਬ ਨੇ ਅਧਿਕਾਰਤ ਤੌਰ 'ਤੇ ਕੁਝ ਕਿਹਾ ਹੈ। ਇਸ ਸਭ ਦੇ ਵਿਚਕਾਰ 'ਦਿ ਮਿਰਜ਼ਾ ਮਲਿਕ' ਨਾਮ ਦਾ ਇੱਕ ਸ਼ੋਅ ਲਾਂਚ ਕੀਤਾ ਗਿਆ। ਹੁਣ ਸ਼ੋਏਬ ਮਲਿਕ ਦੇ ਇੰਸਟਾਗ੍ਰਾਮ ਬਾਇਓ ਨੇ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।