ਭਾਰਤ ਨੂੰ ਪਹਿਲੀ ਵਾਰ ਓਲੰਪਿਕ ਮੈਡਲ ਬ੍ਰਿਟਿਸ਼ ਇੰਡੀਅਨ ਨੌਰਮਨ ਗਿਲਬਰਟ ਪ੍ਰਿਟਚਾਰਡ (Norman Gilbert Pritchard) ਨੇ ਦਿਵਾਇਆ ਸੀ। ਪ੍ਰਿਟਚਾਰਡ ਨੇ ਭਾਰਤ ਵੱਲੋਂ ਹਿੱਸਾ ਲੈ ਕੇ ਅਥਲੈਟਿਕਸ ਵਿੱਚ ਦੋ ਤਗਮੇ ਜਿੱਤੇ । 1877 ਵਿਚ ਪੈਦਾ ਹੋਏ ਨੌਰਮਨ ਬ੍ਰਿਟਿਸ਼ ਨਾਗਰਿਕ ਸੀ ਜੋ ਭਾਰਤ ਵਿਚ ਰਹਿੰਦੇ ਸਨ ਅਤੇ 1905 ਵਿਚ ਬ੍ਰਿਟੇਨ ਵਿਚ ਸੈਟਲ ਹੋ ਗਏ ਸਨ। ਨੌਰਮਨ ਨੇ ਪੈਰਿਸ ਵਿਚ 1900 ਦੇ ਓਲੰਪਿਕ ਵਿਚ 200 ਮੀਟਰ ਅਤੇ 200 ਮੀਟਰ ਦੀਆਂ ਹਰਡਲਸ ਵਿੱਚ ਤਗਮਾ ਜਿੱਤਿਆ ਸੀ। (ਫਾਈਲ ਫੋਟੋ)
ਅਭਿਨਵ ਬਿੰਦਰਾ ਓਲੰਪਿਕ ਖੇਡਾਂ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹੈ। ਉਨ੍ਹਾਂ 2008 ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ। ਬਿੰਦਰਾ ਦੀ ਸਫਲਤਾ ਨੂੰ 13 ਸਾਲ ਹੋ ਗਏ ਹਨ, ਪਰ ਹੁਣ ਤੱਕ ਓਲੰਪਿਕ ਵਿਚ ਉਸ ਤੋਂ ਇਲਾਵਾ ਕਿਸੇ ਹੋਰ ਭਾਰਤੀ ਨੂੰ ਸੋਨ ਤਮਗਾ ਨਹੀਂ ਮਿਲਿਆ ਹੈ। (ਫੋਟੋ-ਅਭਿਨਵ ਬਿੰਦਰਾ ਇੰਸਟਾਗ੍ਰਾਮ)