ਭਾਰਤੀ ਹਾਕੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਬੁਤਾਲਾ, ਦੇ ਘਰ ਜਦੋਂ ਹੀ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀ ਖ਼ਬਰ ਪੁੱਜ ਤਾਂ ਮਾਹੌਲ ਭਾਵਨਾਤਮਕ ਹੋ ਗਿਆ। ਦਿਲਪ੍ਰੀਤ ਦੇ ਮਾਪਿਆਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਛਲਕ ਰਹੇ ਸਨ। ਦਿਲਪ੍ਰੀਤ ਦੀ ਖੁਸ਼ੀ ਨੂੰ ਪਿਤਾ ਨੇ ਲੱਡੂ ਵੰਡ ਕੇ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਦੇ ਪਿਤਾ ਵੀ ਹਾਕੀ ਖਿਡਾਰੀ ਰਹਿ ਚੁੱਕੇ ਹਨ।
ਜਿੱਤ ਵਿੱਚ ਗੋਲ ਕਰਕੇ ਯੋਗਦਾਨ ਪਾਉਣ ਵਾਲੇ ਹਾਕੀ ਖਿਡਾਰੀ ਗੁਰਜੰਟ ਸਿੰਘ ਵਾਸੀ ਖਲਿਆਰਾ ਪੋਸਟ ਆਫਿਸ ਗਹਿਰੀ ਮੰਡੀ, ਜੰਡਿਆਲਾ ਗੁਰੂ, ਦੇ ਮਾਪਿਆਂ ਅਤੇ ਭੈਣ ਦੀ ਖੁਸ਼ੀ ਚਿਹਰਿਆਂ 'ਤੇ ਵਿਖਾਈ ਦਿੱਤੀ। ਇਸ ਮੌਕੇ ਗੁਰਜੰਟ ਸਿੰਘ ਦੀ ਭੈਣ ਨੇ ਕਿਹਾ ਕਿ ਭਾਵੇਂ ਉਹ ਸੈਮੀਫਾਈਨਲ ਵਿੱਚ ਜਿੱਤ ਨਹੀਂ ਦਰਜ ਕਰ ਸਕੇ ਪਰ ਇਹ ਤਮਗਾ ਉਨ੍ਹਾਂ ਲਈ ਸੋਨ ਤਮਗੇ ਤੋਂ ਘੱਟ ਨਹੀਂ ਹੈ ਅਤੇ ਉਸ ਨੂੰ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ 'ਤੇ ਫ਼ਖ਼ਰ ਹੈ।
ਪੰਜਾਬ ਦੇ ਖਿਡਾਰੀਆਂ ਦੀ ਇਸ ਮਿਹਨਤ ਦਾ ਨਤੀਜਾ ਇਸ ਕਦਰ ਵੇਖਣ ਨੂੰ ਮਿਲ ਰਿਹਾ ਹੈ ਕਿ ਖਿਡਾਰੀਆਂ ਦੇ ਮਾਪੇ ਵੀ ਖੁਸ਼ੀ ਵਿੱਚ ਨੱਚ ਗਾ ਰਹੇ ਹਨ। ਅਜਿਹਾ ਹੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਵਿੱਚ ਵੇਖਣ ਨੂੰ ਮਿਲਿਆ। ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਨੇ ਕਿਹਾ ਕਿ ਇਹ ਸਾਡੇ ਲਈ ਕਾਂਸੀ ਤਮਗਾ ਨਹੀਂ ਸਗੋਂ ਸੋਨ ਤਮਗਾ ਹੈ। ਉਨ੍ਹਾਂ ਕਿਹਾ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਗੁਰਜੰਟ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਸਾਨੂੰ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਤਮਗਾ ਜ਼ਰੂਰ ਜਿੱਤਣਗੇ।