ਇਸ ਤੋਂ ਇਲਾਵਾ ਸਾਨੀਆ ਨੇ ਇੰਸਟਾ ਸਟੋਰੀ 'ਚ ਲਿਖਿਆ ਸੀ- ਟੁੱਟੇ ਦਿਲ ਕਿੱਥੇ ਜਾਂਦੇ ਹਨ? ਕੀ ਤੁਸੀਂ ਅੱਲ੍ਹਾ ਨੂੰ ਲੱਭਦੇ ਹੋ? ਇਸ ਦੇ ਨਾਲ ਹੀ ਸ਼ੋਏਬ ਮਲਿਕ ਨੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਪਰ ਸਾਨੀਆ ਨੇ ਅਜਿਹਾ ਨਹੀਂ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਆਉਣ ਲੱਗੀਆਂ।(Sania Mirza/Instagram)
ਹਾਲਾਂਕਿ ਇਸ ਪਾਵਰ ਕੱਪਲ ਨੇ ਇਸ ਮਾਮਲੇ 'ਤੇ ਚੁੱਪ ਧਾਰੀ ਹੈ। ਇਸ ਸਭ ਦੇ ਵਿਚਕਾਰ ਪਾਕਿਸਤਾਨੀ ਅਭਿਨੇਤਰੀ ਆਇਸ਼ਾ ਉਮਰ ਦੀ ਵੀ ਚਰਚਾ ਹੋ ਰਹੀ ਹੈ, ਜਿਸ ਨੂੰ ਇਸ ਤਲਾਕ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸ਼ੋਏਬ ਅਤੇ ਆਇਸ਼ਾ ਦਾ ਅਫੇਅਰ ਚੱਲ ਰਿਹਾ ਹੈ, ਜਿਸ ਕਾਰਨ ਸਾਨੀਆ ਮਿਰਜ਼ਾ ਪਾਕਿਸਤਾਨੀ ਬੱਲੇਬਾਜ਼ ਤੋਂ ਵੱਖ ਹੋ ਗਈ ਹੈ। (Ayesha Omar/Instagram)