ਸਾਬਕਾ ਦਿੱਗਜ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਇਕ ਵਾਰ ਫਿਰ ਚਰਚਾ ਵਿੱਚ ਹਨ। ਦਰਅਸਲ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਸਾਨੀਆ ਆਪਣੇ ਪੂਰੇ ਪਰਿਵਾਰ ਨਾਲ ਉਮਰਾਹ ਕਰਨ ਲਈ ਮਦੀਨਾ ਪਹੁੰਚੀ ਸੀ। ਇਸ ਦੀ ਤਸਵੀਰਾਂ ਸਾਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ, ਜੋ ਕਾਫੀ ਸੁਰਖੀਆਂ 'ਚ ਹੈ। ਤਸਵੀਰ 'ਚ ਸਾਨੀਆ ਨੇ ਕਾਲੇ ਰੰਗ ਦਾ ਬੁਰਕਾ ਪਾਇਆ ਹੋਇਆ ਹੈ। ਸਾਨੀਆ ਮਿਰਜ਼ਾ ਦੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਤਸਵੀਰ ਸ਼ੇਅਰ ਕਰਦੇ ਸਾਨੀਆ ਨੇ ਫੋਟੋ ਦੇ ਕੈਪਸ਼ਨ 'ਚ ਲਿਖਿਆ, 'ਅਲਹਮਦੁਲਿਲਾਹ। ਅੱਲ੍ਹਾ ਸਾਡੀਆਂ ਪ੍ਰਾਰਥਨਾਵਾਂ ਨੂੰ ਸਵੀਕਾਰ ਕਰੇ।' ਫੋਟੋ 'ਚ ਸਾਨੀਆ ਨਾਲ ਪੂਰਾ ਪਰਿਵਾਰ ਨਜ਼ਰ ਰਿਹਾ ਹੈ, ਪਰ ਸ਼ੋਏਬ ਮਲਿਕ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ। ਜਿਸ ਕਰਕੇ ਸਾਨੀਆ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਸਾਨੀਆ ਨੂੰ ਪੁੱਛ ਰਹੇ ਹਨ ਕਿ ਆਖ਼ਰੀ ਸ਼ੋਏਬ ਮਲਿਕ ਕਿੱਥੇ ਹੈ? (Instagram)