ਸ਼ਿਖਰ ਧਵਨ ਤੋਂ ਪਹਿਲਾਂ 1985 'ਚ ਸੁਨੀਲ ਗਾਵਸਕਰ ਨੇ 35 ਸਾਲ 225 ਦਿਨ ਦੀ ਉਮਰ 'ਚ ਅਰਧ ਸੈਂਕੜਾ ਲਗਾਇਆ ਸੀ, ਜਦਕਿ ਮਹਿੰਦਰ ਸਿੰਘ ਧੋਨੀ ਨੇ 2016 'ਚ 35 ਸਾਲ 108 ਦਿਨ ਦੀ ਉਮਰ 'ਚ ਅਰਧ ਸੈਂਕੜਾ ਲਗਾਇਆ ਸੀ। ਵਿਸ਼ਵ ਕ੍ਰਿਕਟ 'ਚ ਹਿਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਉਸੇ ਸਾਲ (2022) 'ਚ 35 ਸਾਲ 73 ਦਿਨ ਦੀ ਉਮਰ 'ਚ ਵਨਡੇ ਕਪਤਾਨ ਵਜੋਂ ਇਹ ਉਪਲਬਧੀ ਹਾਸਲ ਕੀਤੀ ਸੀ।