ਬੀਸੀਸੀਆਈ ਦੀ ਸਾਲਾਨਾ ਕੰਟ੍ਰੈਕਟ ਸੂਚੀ ਵਿੱਚ ਟੀਮ ਇੰਡੀਆ ਦੇ ਕਈ ਖਿਡਾਰੀ ਬਾਹਰ ਹੋ ਗਏ ਹਨ। ਜਿਸ ਤੋਂ ਬਾਅਦ ਇਹ ਖਦਸਾ ਲਗਾਇਆ ਜਾ ਰਿਹਾ ਹੈ ਕਿ ਖਿਡਾਰੀਆਂ ਦੇ ਕਰੀਅਰ 'ਤੇ ਬ੍ਰੇਕ ਲੱਗ ਸਕਦਾ ਹੈ। ਪਰ ਪਿਛਲੇ ਕੁਝ ਮਹੀਨਿਆਂ 'ਚ ਔਸਤ ਪ੍ਰਦਰਸ਼ਨ ਤੋਂ ਬਾਅਦ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਬੀਸੀਸੀਆਈ ਨੇ ਰਾਹਤ ਦਿੱਤੀ ਹੈ। ਦਰਅਸਲ ਬੀਸੀਸੀਆਈ ਦੀ ਸਾਲਾਨਾ ਕੰਟ੍ਰੈਕਟ ਸੂਚੀ 'ਚ ਸ਼ਿਖਰ ਧਵਨ ਦਾ ਨਾਮ ਸ਼ਾਮਲ ਹੈ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਅੱਗੇ ਮੌਕੇ ਮਿਲਣਗੇ।-AP
ਬੀਸੀਸੀਆਈ ਵੱਲੋਂ ਜਾਰੀ ਕੰਟ੍ਰੈਕਟ ਸੂਚੀ ਵਿੱਚ ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ ਅਤੇ ਮਯੰਕ ਅਗਰਵਾਲ ਵਰਗੇ ਖਿਡਾਰੀਆਂ ਦੇ ਨਾਂ ਨਹੀਂ ਹਨ। ਇਸ ਤੋਂ ਸਪੱਸ਼ਟ ਹੈ ਕਿ ਹੁਣ ਉਹ ਕਿਸੇ ਵੀ ਫਾਰਮੈਟ ਵਿੱਚ ਟੀਮ ਦਾ ਹਿੱਸਾ ਨਹੀਂ ਹਨ। ਅਜਿਹੇ 'ਚ ਜੇਕਰ ਬੋਰਡ ਨੇ ਸ਼ਿਖਰ ਧਵਨ ਨੂੰ ਸੂਚੀ 'ਚ ਸ਼ਾਮਲ ਕੀਤਾ ਹੈ ਤਾਂ ਇਹ ਸਾਫ ਹੈ ਕਿ ਹੁਣ ਚੋਣਕਾਰ ਉਨ੍ਹਾਂ ਨੂੰ ਮੌਕਾ ਦੇਣਗੇ। -AP