ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਵਿੱਚ 157 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਲਾਲ ਹੀ ਭਾਰਤ ਨੇ 5 ਟੈਸਟਾਂ ਦੀ ਲੜੀ ਵਿੱਚ 2-1 ਨਾਲ ਵਾਧਾ ਦਰਜ ਕਰ ਲਿਆ ਹੈ। (AFP) ਇਸ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦੇ ਜਸ਼ਨ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ। ਕੋਹਲੀ ਨੂੰ ਮੈਦਾਨ 'ਤੇ ਇਸ ਤਰ੍ਹਾਂ ਜਸ਼ਨ ਮਨਾਉਂਦੇ ਹੋਏ ਪ੍ਰਸ਼ੰਸਕਾਂ ਨੇ ਸ਼ਾਇਦ ਪਹਿਲੀ ਵਾਰੀ ਵੇਖਿਆ ਹੋਵੇਗਾ। (AP) ਕੋਹਲੀ ਇਸ ਤਸਵੀਰ ਵਿੱਚ ਬੀਨ ਵਜਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਹਸੀਬ ਹਾਮਿਦ ਦੀ ਵਿਕਟ ਡਿੱਗਣ ਤੋਂ ਬਾਅਦ ਇਹ ਜਸ਼ਨ ਮਨਾਇਆ ਸੀ। (AP) ਉਸ ਦੀ ਇਹ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਤਾਂ ਉਨ੍ਹਾਂ ਦੇ ਜਸ਼ਨ ਦੇ ਵੀ ਫੈਨ ਹੋ ਗਏ। ਇਸ ਮੈਚ ਵਿੱਚ ਭਾਰਤ ਦੀ ਪਹਿਲੀ ਪਾਰੀ 191 ਦੌੜਾਂ 'ਤੇ ਢੇਰ ਹੋ ਗਈ ਸੀ, ਜਿਸ ਤੋਂ ਬਾਅਦ ਇੰਗਲੈਂਡ ਨੇ 290 ਦੌੜਾਂ ਦਾ ਵਾਧਾ ਦਰਜ ਕੀਤਾ ਸੀ। ਇਸਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ (Rohit Sharma) ਦੇ ਸੈਂਕੜੇ ਸਮੇਤ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੂਜੀ ਪਾਰੀ ਵਿੱਚ 466 ਦੌੜਾਂ ਦਾ ਵਿਸ਼ਾਲ ਪਹਾੜ ਖੜਾ ਕਰ ਦਿੱਤਾ ਅਤੇ ਇੰਗਲੈਂਡ ਨੂੰ ਜਿੱਤ ਲਈ 368 ਦੌੜਾਂ ਦਾ ਟੀਚਾ ਮਿਲਿਆ। (AP) ਮੁਕਾਬਲੇ ਅੇ ਆਖਰੀ ਦਿਨ ਇੰਗਲੈਂਡ ਦੀ ਦੂਜੀ ਪਾਰੀ 210 ਦੌੜਾਂ 'ਤੇ ਢੇਰ ਹੋ ਗਈ ਅਤੇ ਭਾਰਤ ਨੇ ਯਾਦਗਾਰ ਜਿੱਤ ਦਰਜ ਕੀਤੀ। (AP)