ਸਾਬਕਾ ਵਿਸ਼ਵ ਨੰਬਰ 1 ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਮੰਗੇਤਰ ਅਲੈਗਜ਼ੈਂਡਰ ਗਿਲਕੇਸ ਦੇ ਘਰ ਬੇਟੇ ਦੇ ਜਨਮ ਦਾ ਹੋਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਪੋਸਟ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਮਾਰੀਆ ਦੇ ਹੱਥ 'ਚ ਉਨ੍ਹਾਂ ਦਾ ਬੇਟਾ ਨਜ਼ਰ ਆ ਰਿਹਾ ਹੈ ਅਤੇ ਉਸ ਦਾ ਮੰਗੇਤਰ ਵੀ ਨੇੜੇ ਹੀ ਬੈਠਾ ਹੈ। (Maria sharapova Instagram)
ਮਾਰੀਆ ਸ਼ਾਰਾਪੋਵਾ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਸਾਡਾ ਛੋਟਾ ਪਰਿਵਾਰ ਇਸ ਤੋਂ ਖੂਬਸੂਰਤ, ਚੁਣੌਤੀਪੂਰਨ ਅਤੇ ਦਿਲ ਨੂੰ ਛੂਹਣ ਵਾਲਾ ਤੋਹਫਾ ਨਹੀਂ ਮੰਗ ਸਕਦਾ ਸੀ।" ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸ਼ਾਰਾਪੋਵਾ ਦੇ ਪੁੱਤਰ ਦਾ ਨਾਂ ਥੀਓਡੋਰ ਹੈ। ਉਨ੍ਹਾਂ ਰੋਮਨ ਅੰਕ "VII•I•MMXXII" ਵੀ ਪੋਸਟ ਕੀਤਾ, ਜੋ ਬੇਟੇ ਥੀਓਡੋਰ ਦੀ ਜਨਮ ਮਿਤੀ 1 ਜੁਲਾਈ ਦੱਸੀ ਹੈ। (Maria sharapova Instagram)
ਸ਼ਾਰਾਪੋਵਾ ਨੇ 2012 ਵਿੱਚ ਸ਼ੂਗਰਪੋਵਾ, ਇੱਕ ਪ੍ਰੀਮੀਅਮ ਕੈਂਡੀ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਉਹ ਇਸ ਬ੍ਰਾਂਡ ਦੀ 100% ਮਾਲਕ ਹੈ। ਉਸਦੇ ਬ੍ਰਾਂਡ ਨੂੰ 2016 ਵਿੱਚ ਨੁਕਸਾਨ ਹੋਇਆ ਜਦੋਂ ਉਹ ਨਵੇਂ ਪਾਬੰਦੀਸ਼ੁਦਾ ਪਦਾਰਥ, ਮੇਲਡੋਨੀਅਮ ਲਈ ਇੱਕ ਡਰੱਗ ਟੈਸਟ ਵਿੱਚ ਅਸਫਲ ਰਹੀ। ਉਹ ਇਕ ਦਹਾਕੇ ਤੋਂ ਬਿਹਤਰ ਸਿਹਤ ਲਈ ਇਸ ਦੀ ਵਰਤੋਂ ਕਰ ਰਹੀ ਸੀ। (Maria sharapova Instagram)