ਦਰਅਸਲ, ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਨੇ ਕੋਹਲੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਕ੍ਰਿਕਟ ਨੂੰ ਸਭ ਤੋਂ ਖੂਬਸੂਰਤ ਬਣਾਉਣ ਵਾਲੇ ਕਲਾਕਾਰ ਨੂੰ ਸ਼ੁਭਕਾਮਨਾਵਾਂ ਦੇਣ ਲਈ 5 ਨਵੰਬਰ ਦਾ ਇੰਤਜ਼ਾਰ ਨਹੀਂ ਕਰ ਸਕਦੇ। ਵਿਰਾਟ ਕੋਹਲੀ ਨੂੰ ਜਨਮਦਿਨ ਮੁਬਾਰਕ। ਦੱਸ ਦੇਈਏ ਕਿ ਇਹ ਵਧਾਈ ਪਾਕਿਸਤਾਨੀ ਗੇਦਬਾਜ਼ ਵੱਲੋਂ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਦਿੱਤੀ ਗਈ।
ਵਿਰਾਟ ਕੋਹਲੀ ਦੀ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਹਲੀ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਟੀਮ ਨੇ ਸਾਬਕਾ ਅਫਰੀਕੀ ਕ੍ਰਿਕਟਰ ਏਬੀ ਡਿਵਿਲੀਅਰਸ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਕੋਹਲੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਫ੍ਰੈਂਚਾਇਜ਼ੀ ਨੇ ਲਿਖਿਆ, 'ਪਿਆਰੇ ਵਿਰਾਟ ਕੋਹਲੀ। ਇੱਥੇ ਇੱਕ ਖਾਸ ਦੋਸਤ ਵੱਲੋਂ ਬਹੁਤ ਹੀ ਖਾਸ ਵਿਸ਼ ਹੈ...
ਦੱਸ ਦੇਈਏ ਕਿ ਕੋਹਲੀ ਦੀ ਮਾਂ ਦਾ ਨਾਂ ਸਰੋਜ ਕੋਹਲੀ ਅਤੇ ਪਿਤਾ ਦਾ ਨਾਂ ਪ੍ਰੇਮਜੀ ਹੈ। ਕੋਹਲੀ ਦੇ ਭਰਾ ਦਾ ਨਾਂ ਵਿਕਾਸ ਹੈ ਜਦਕਿ ਵੱਡੀ ਭੈਣ ਦਾ ਨਾਂ ਭਾਵਨਾ ਹੈ। ਭਾਰਤੀ ਸਟਾਰ ਬੱਲੇਬਾਜ਼ ਨੇ 11 ਦਸੰਬਰ 2017 ਨੂੰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਹੀ, ਲਗਭਗ ਚਾਰ ਸਾਲਾਂ ਬਾਅਦ, ਇਹ ਜੋੜਾ 2021 ਵਿੱਚ ਛੋਟੀ ਪਰੀ ਦੇ ਮਾਤਾ-ਪਿਤਾ ਬਣ ਗਏ। ਅਨੁਸ਼ਕਾ ਨੇ 11 ਜਨਵਰੀ 2021 ਨੂੰ ਬੇਟੀ ਨੂੰ ਜਨਮ ਦਿੱਤਾ ਸੀ।