Home » photogallery » sports » VIRAT KOHLI HEADS TO PARIS WITH ANUSHKA SHARMA AND DAUGHTER VAMIKA AFTER SKIPPING WEST INDIES TOUR CHECK KS

ਕੋਹਲੀ ਪਤਨੀ ਅਨੁਸ਼ਕਾ ਅਤੇ ਧੀ ਵਾਮਿਕਾ ਨਾਲ ਲੰਬੀ ਛੁੱਟੀ 'ਤੇ ਨਿਕਲੇ, ਜਿਥੇ ਗਏ ਉਥੇ ਵੀ ਗਰਮੀ ਦਾ ਕਹਿਰ

ਵਿਰਾਟ ਕੋਹਲੀ ਦਾ ਇੰਗਲੈਂਡ ਦੌਰਾ ਵੀ ਨਿਰਾਸ਼ਾਜਨਕ ਰਿਹਾ। ਇਕ ਟੈਸਟ, 2 ਵਨਡੇ ਅਤੇ 2 ਟੀ-20 ਖੇਡਣ ਦੇ ਬਾਵਜੂਦ ਉਹ ਪੂਰੇ ਦੌਰੇ 'ਤੇ 100 ਦੌੜਾਂ ਨਹੀਂ ਜੋੜ ਸਕਿਆ। ਹਾਲਾਂਕਿ, ਭਾਰਤ ਨੇ ਵਨਡੇ ਅਤੇ ਟੀ-20 ਦੋਵੇਂ ਸੀਰੀਜ਼ ਜਿੱਤੀਆਂ ਹਨ। ਹੁਣ ਭਾਰਤੀ ਟੀਮ ਵੈਸਟਇੰਡੀਜ਼ ਦੌਰੇ 'ਤੇ ਹੈ। ਪਰ, ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਚੋਣਕਾਰ ਉਸ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਵੈਸਟਇੰਡੀਜ਼ ਭੇਜਣਾ ਚਾਹੁੰਦੇ ਸਨ। ਪਰ ਬਾਅਦ ਵਿਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਵਿਰਾਟ ਹੁਣ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਲੰਬੀ ਛੁੱਟੀ 'ਤੇ ਗਏ ਹੋਏ ਹਨ। ਉਂਜ ਉਹ ਜਿੱਥੇ ਵੀ ਗਿਆ ਹੈ, ਗਰਮੀ ਉਸ ਨੂੰ ਇੰਗਲੈਂਡ ਵਾਂਗ ਸਤਾਉਂਦੀ ਹੈ।

  • |