ਟੀਮ ਇੰਡੀਆ ਲਈ ਇਹ ਸਾਲ ਕਾਫੀ ਮੁਸ਼ਕਲ ਰਿਹਾ ਹੈ। ਪਹਿਲਾਂ ਏਸ਼ੀਆ ਕੱਪ ਦੀ ਟਰਾਫੀ ਭਾਰਤ ਦੇ ਹੱਥੋਂ ਨਿਕਲ ਗਈ। ਫਿਰ ਟੀ-20 ਵਿਸ਼ਵ ਕੱਪ 'ਚ ਵੀ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਉਹ ਫਾਈਨਲ 'ਚ ਨਹੀਂ ਪਹੁੰਚ ਸਕੀ। ਜਿਸ ਕਾਰਨ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਪਰ ਇਸ ਸਭ ਦੇ ਵਿਚਕਾਰ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ ਦਾ ਨਾਂ ਚਰਚਾ ਵਿੱਚ ਰਿਹਾ। ਉਹ ਇੱਕ ਅਜਿਹਾ ਨੌਜਵਾਨ ਖਿਡਾਰੀ ਹੈ ਜਿਸ ਨੇ ਬਹੁਤ ਛੋਟੀ ਉਮਰ ਵਿੱਚ ਕਾਫੀ ਮਸ਼ਹੂਰੀ ਹਾਸਿਲ ਕੀਤੀ। ਪਰ ਉਨ੍ਹਾਂ ਦਾ ਸਫਰ ਇਨ੍ਹਾਂ ਆਸਾਨ ਨਹੀਂ ਰਿਹਾ। ਅੱਜ ਅਸੀਂ ਤੁਹਾਨੂੰ ਅਰਸ਼ਦੀਪ ਸਿੰਘ ਦੇ ਭਾਰਤੀ ਟੀਮ ਵਿੱਚ ਪਹੁੰਚਣ ਦੀ ਦਿਲਚਸਪ ਕਹਾਣੀ ਦੱਸਾਂਗੇ। ਕਿਵੇਂ ਉਹ ਕੈਨੇਡਾ ਨੂੰ ਛੱਡ ਕੇ ਕ੍ਰਿਕਟ ਨਾਲ ਜੁੜੇ ਅਤੇ ਬੁਲੰਦੀਆਂ 'ਤੇ ਪਹੁੰਚ ਗਏ। (photo- arshdeep singh instagram)
ਖ਼ਬਰਾਂ ਮੁਤਾਬਕ ਅਰਸ਼ਦੀਪ ਨੂੰ ਬਚਪਨ 'ਤੋਂ ਹੀ ਅਰਸ਼ਦੀਪ ਕ੍ਰਿਕਟ ਦੇ ਸ਼ੌਕੀਨ ਸੀ। ਉਹ ਰੋਜ਼ਾਨਾ ਸਾਈਕਲ 'ਤੇ ਖਰੜ ਤੋਂ ਚੰਡੀਗੜ੍ਹ ਦੀ ਕ੍ਰਿਕਟ ਅਕੈਡਮੀ ਤੱਕ ਜਾਂਦੇ ਸੀ। ਉਹ ਸਵੇਰੇ ਸਕੂਲ ਤੋਂ ਅਭਿਆਸ ਲਈ ਜਾਂਦੇ ਸੀ ਅਤੇ ਦੇਰ ਸ਼ਾਮ ਘਰ ਪਰਤਦੇ ਸੀ। ਇਹ ਸਿਲਸਿਲਾ ਪਿਛਲੇ 7 ਸਾਲਾਂ ਤੱਕ ਚਲਦਾ ਰਿਹਾ। ਅਰਸ਼ਦੀਪ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਕਾਫੀ ਸੰਘਰਸ਼ ਕੀਤਾ ਹੈ। ਆਈਸੀਸੀ ਅੰਡਰ-19 ਵਿਸ਼ਵ ਕੱਪ ਦੀ ਜੇਤੂ ਟੀਮ ਦਾ ਮੈਂਬਰ ਸੀ।
ਸਾਲ 2017 'ਚ ਅਰਸ਼ਦੀਪ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕ੍ਰਿਕਟ 'ਚ ਮੌਕਾ ਨਾ ਮਿਲਣ ਕਾਰਨ ਕਾਫੀ ਨਿਰਾਸ਼ ਸੀ। ਫਿਰ ਉਨ੍ਹਾਂ ਦੇ ਪਿਤਾ ਨੇ ਕਨੇਡਾ ਜਾ ਕੇ ਪੜਾਈ ਕਰਨ ਅਤੇ ਆਪਣੇ ਵੱਡੇ ਭਰਾ ਨਾਲ ਸੈਟਲ ਹੋਣ ਲਈ ਕਿਹਾ। ਜਿਸ ਤੋਂ ਬਾਅਦ ਅਰਸ਼ਦੀਪ ਨੇ ਆਪਣੇ ਪਿਤਾ ਤੋਂ ਇਕ ਸਾਲ ਦਾ ਸਮਾਂ ਮੰਗਿਆ। ਜਿਸ ਤੋਂ ਬਾਅਦ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ 'ਤੇ ਉਹ ਪੰਜਾਬ ਦੀ ਅੰਡਰ-19 ਟੀਮ ਵਿੱਚ ਸ਼ਾਮਿਲ ਹੋ ਗਏ।
ਜਿਵੇਂ-ਜਿਵੇਂ ਸਮਾਂ ਅੱਗੇ ਵੱਧ ਰਿਹਾ ਸੀ ਖਿਡਾਰੀ ਦੀ ਕਿਸਮਤ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਸੀ। ਸਾਲ 2022 ਉਨ੍ਹਾਂ ਲਈ ਕਾਫੀ ਖਾਸ ਰਿਹਾ। ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਲ 2022 ਦੇ ਆਈਪੀਐਲ ਵਿੱਚ ਪੰਜਾਬ ਕਿੰਗਜ਼ ਨੇ 4 ਕਰੋੜ ਰੁਪਏ ਦੀ ਮੋਟੀ ਰਕਮ ਦੇ ਕੇ ਅਰਸ਼ਦੀਪ ਨੂੰ ਬਰਕਰਾਰ ਰੱਖਿਆ। ਉਹ ਮਯੰਕ ਅਗਰਵਾਲ ਤੋਂ ਬਾਅਦ ਪੰਜਾਬ ਦਾ ਦੂਜਾ ਰਿਟੇਨ ਕੀਤਾ ਗਿਆ ਖਿਡਾਰੀ ਸੀ। ਇਸ ਦੇ ਨਾਲ ਹੀ, ਆਈਪੀਐਲ 2021 ਅਤੇ 2022 ਵਿੱਚ ਜ਼ਬਰਦਸਤ ਪ੍ਰਦਰਸ਼ਨ ਦੇ ਆਧਾਰ 'ਤੇ, ਉਸ ਨੂੰ ਸਾਲ 2022 ਵਿੱਚ ਇੰਗਲੈਂਡ ਦੇ ਖਿਲਾਫ ਅੰਤਰਰਾਸ਼ਟਰੀ ਟੀ-20 ਡੈਬਿਊ ਕਰਨ ਦਾ ਮੌਕਾ ਮਿਲਿਆ। ਇਹ ਪਹਿਲੀ ਵਾਰ ਸੀ ਜਦੋਂ ਅਰਸ਼ਦੀਪ ਭਾਰਤ ਦੀ ਜਰਸੀ 'ਚ ਮੈਦਾਨ 'ਤੇ ਉਤਰੇ।
ਤੁਹਾਨੂੰ ਦੱਸ ਦੇਈਏ ਏਸ਼ੀਆ ਕਪ ਦੇ ਇੰਡੀਆ ਪਾਕਿਸਤਾਨ ਮੈਚ 'ਚ ਅਰਸ਼ਦੀਪ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਉਨ੍ਹਾਂ ਨੇ ਮੈਚ ਦੇ 18ਵੇਂ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਇੱਕ ਸਧਾਰਨ ਕੈਚ ਛੱਡ ਦਿੱਤਾ ਸੀ। ਇਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਅਰਸ਼ਦੀਪ ਨੂੰ ਖਾਲਿਸਤਾਨੀ ਕਹਿ ਰਹੇ ਹਨ। ਹਰਭਜਨ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦਾ ਸਮਰਥਨ ਕੀਤਾ ਸੀ।