HOME » aam aadmi party
Aam Aadmi Party

Aam Aadmi Party

ਆਮ ਆਦਮੀ ਪਾਰਟੀ (AAP) ਇੱਕ ਸਿਆਸੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਹਨ। ਇਸ ਪਾਰਟੀ ਦਾ ਗਠਨ ਦਾ ਅਧਿਕਾਰਤ ਤੌਰ 'ਤੇ 26 ਨਵੰਬਰ 2012 ਨੂੰ ਜੰਤਰ ਮੰਤਰ, ਦਿੱਲੀ ਵਿਖੇ ਭਾਰਤ ਦੇ ਸੰਵਿਧਾਨ ਕਾਨੂੰਨ ਦੀ 63ਵੀਂ ਵਰ੍ਹੇਗੰਢ ਦੇ ਮੌਕੇ ਹੋਇਆ। 2011 ਵਿੱਚਇੰਡੀਆ ਅਗੇਂਸਟ ਕਰੱਪਸ਼ਨ’ ਨਾਂਅ ਦੀ ਇੱਕ ਸੰਸਥਾ ਨੇ ਜਨ ਲੋਕਪਾਲ ਅੰਦੋਲਨ ਦੌਰਾਨ ਰਾਜਨੀਤਕ ਪਾਰਟੀਆਂ ਵੱਲੋਂ ਲੋਕ ਹਿੱਤਾਂ ਦੀ ਅਣਦੇਖੀ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਅੰਦੋਲਨ ਦੇ ਮੋਢੀ ਅੰਨਾ ਹਜ਼ਾਰੇ ਜਨ ਲੋਕਪਾਲ ਅੰਦੋਲਨ ਨੂੰ ਰਾਜਨੀਤੀ ਤੋਂ ਬਾਹਰ ਰੱਖਣਾ ਚਾਹੁੰਦੇ ਸਨ, ਜਦਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਚਾਰ ਸੀ ਕਿ ਚੋਣ ਇੱਕ ਪਾਰਟੀ ਵਜੋਂ ਹੀ ਲੜਨੀ ਚਾਹੀਦੀ ਹੈ। ਇਸ ਉਦੇਸ਼ ਨਾਲ, ਪਾਰਟੀ ਪਹਿਲੀ ਵਾਰ ਦਸੰਬਰ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚਝਾੜੂ’ ਦੇ ਨਿਸ਼ਾਨ ਨਾਲ ਚੋਣ ਮੈਦਾਨ ਵਿੱਚ ਉਤਰੀ ਅਤੇ 28 ਸੀਟਾਂ ਜਿੱਤ ਕੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿੱਚ ਸਰਕਾਰ ਬਣਾਈ। ਅਰਵਿੰਦ ਕੇਜਰੀਵਾਲ (Arvind Kejriwal) ਨੇ 28 ਦਸੰਬਰ 2013 ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿੱਚ 'ਆਪ' (AAM AADMY PARTY PUNJAB) ਨੇ ਸਭ ਤੋਂ ਪਹਿਲਾਂ 2017 ਦੀਆਂ ਪੰਜਾਬ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ। ਪਾਰਟੀ ਦਾ ਪ੍ਰਦਰਸ਼ਨ ਪਹਿਲੀ ਵਾਰ ਚੋਣਾਂ ਦੇ ਸੀਜ਼ਨ ਵਿੱਚ ਦਾਖ਼ਲ ਹੋਈਆਂ ਪਾਰਟੀਆਂ ਨਾਲੋਂ ਕਿਤੇ ਵਧੀਆ ਰਿਹਾ। ਪਾਰਟੀ ਸੂਬੇ ਵਿੱਚ 20 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਹਾਸਲ ਕੀਤੀ।

aam-aadmi-party - All Results

 

LIVE NOW