
ਭਾਜਪਾ ਦੇ ਮੁੱਖ ਰਣਨੀਤੀਕਾਰ ਅਮਿਤ ਸ਼ਾਹ ਦਾ ਅਸਲੀ ਨਾਂਅ ਅਮਿਤ ਅਨਿਲ ਚੰਦਰ ਸ਼ਾਹ ਹੈ। ਸ਼ਾਹ ਦਾ ਜਨਮ 22 ਅਕਤੂਬਰ 1964 ਹੋਇਆ। 18 ਸਾਲ ਦੀ ਉਮਰ ‘ਚ ਕਾਲਜ ਦੇ ਦਿਨਾਂ ਤੋਂ ਹੀ RSS ਦੇ ਵਿਦਿਆਰਥੀ ਵਿੰਗ ਏਬੀਵੀਪੀ ‘ਚ ਅਹੁਦਾ ਪ੍ਰਾਪਤ ਕੀਤਾ ਅਤੇ 1987 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਪਹਿਲੀ ਵਾਰ ਗੁਜਰਾਤ ਵਿੱਚ 1997 (ਉਪ ਚੋਣ) ਵਿੱਚ ਅਹਿਮਦਾਬਾਦ, ਸਰਖੇਜ ਨੂੰ ਕਵਰ ਕਰਨ ਵਾਲੀ ਸੀਟ ਲਈ ਵਿਧਾਇਕ ਵਜੋਂ ਚੁਣੇ ਗਏ। ਉਪਰੰਤ 2012 ਵਿੱਚ ਨੇੜਲੇ ਨਾਰਨਪੁਰਾ ਤੋਂ ਵਿਧਾਇਕ ਚੁਣੇ ਗਏ। ਮੁੱਖ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਸਹਿਯੋਗੀ ਵਜੋਂ ਜਾਣੇ ਜਾਂਦੇ ਸ਼ਾਹ ਨੇ ਗੁਜਰਾਤ ਸਰਕਾਰ ਵਿੱਚ ਕਾਰਜਕਾਰੀ ਵਿਭਾਗ ਵੀ ਸੰਭਾਲੇ। ਮੌਜੂਦਾ ਸਮੇਂ ਸ਼ਾਹ, ਭਾਰਤ ਦੇ ਗ੍ਰਹਿ ਮੰਤਰੀ ਅਤੇ ਪਹਿਲੇ ਸਹਿਕਾਰਤਾ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਉਹ 2014 ਤੋਂ 2020 ਤੱਕ ਭਾਜਪਾ ਦੇ ਪ੍ਰਧਾਨ ਵੀ ਰਹੇ ਹਨ। ਉਹ 2017 ਵਿੱਚ ਗੁਜਰਾਤ ਤੋਂ ਸੰਸਦ ਵਿੱਚ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ। ਉਨ੍ਹਾਂ ਨੇ 54 ਸਾਲ ਦੀ ਸਭ ਤੋਂ ਛੋਟੀ ਉਮਰ ਵਿੱਚ ਗ੍ਰਹਿ ਮੰਤਰੀ ਦੀ ਸਹੁੰ ਚੁੱਕੀ। ਸ਼ਾਹ ਲਈ 2014 ਅਹਿਮ ਰਿਹਾ, ਜਦੋਂ ਲੋਕ ਸਭਾ ਚੋਣਾਂ ਵਿੱਚ ਸ਼ਾਹ ਦੇ ਉਤਰ ਪ੍ਰਦੇਸ਼ ਦੇ ਇੰਚਾਰਜ਼ ਵੱਜੋਂ ਭਾਜਪਾ ਅਤੇ ਐਨਡੀਏ ਨੇ 80 ਵਿੱਚੋਂ 73 ਸੀਟਾਂ ਜਿੱਤੀਆਂ ਹਨ। ਇਸ ਕਾਮਯਾਬੀ ਨੇ ਸ਼ਾਹ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾ ਦਿੱਤਾ। 2017 ਵਿੱਚ, ਉਸਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ ਅਤੇ ਮਨੀਪੁਰ ਵਿੱਚ ਪਾਰਟੀ ਦੀਆਂ ਜਿੱਤਾਂ ਦਾ ਅੰਸ਼ਿਕ ਤੌਰ ‘ਤੇ ਸਿਹਰਾ ਦਿੱਤਾ ਗਿਆ ਸੀ। ਉਪਰੰਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ਨੇ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਲਈ 303 ਸੀਟਾਂ ਜਿੱਤੀਆਂ।
amit-shah - All Results