HOME » ammy virk
Ammy Virk

Ammy Virk

ਐਮੀ ਵਿਰਕ (Ammy Virk) ਇੱਕ ਪੰਜਾਬੀ ਗਾਇਕ (Punjab Singer) ਤੇ ਅਦਾਕਾਰ (Punjabi Actor Ammy) ਹੈ। ਵਿਰਕ ਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂ ਵਿਚੋਂ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਫ਼ਿਲਮ ਤੇ ਮਿਊਜ਼ਿਕ ਕ੍ਰਿਟੀਕਸ (Film and Music Critics) ਨੇ ਵੀ ਐਮੀ ਦੀ ਤਾਰੀਫ਼ ਵਿੱਚ ਕਿਹਾ ਹੈ ਕਿ ਵਿਰਕ ਫ਼ੁਕਰਪੁਣੇ ਤੋਂ ਦੂਰ ਨਿਮਾਣੇ ਸੁਭਾਅ ਦਾ ਇਨਸਾਨ ਹੋਣ ਦੇ ਨਾਲ-ਨਾਲ ਸਾਫ਼-ਸੁਥਰੀ ਗਾਇਕੀ ਦਾ ਮੋਢੀ ਵੀ ਹੈ। ਐਮੀ ਵਿਰਕ (Ammy Career) ਦਾ ਜਨਮ 11 ਮਈ 1992 (Ammy Virk Birthday) ਨੂੰ ਪਟਿਆਲਾ ਜ਼ਿਲ੍ਹੇ ਦੇ ਨਾਭਾ ‘ਚ ਹੋਇਆ। ਵਿਰਕ ਨੇ ਸਿੰਗਲ ਟਰੈਕ (Single Track) ਨਾਲ ਆਪਣਾ ਗਾਇਕੀ (Ammy Virk Debut Song) ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿੱਚ ਉਨ੍ਹਾਂ ਨੇ “ਯਾਰ ਅਮਲੀ” ਅਤੇ “ਜੱਟ ਦਾ ਸਹਾਰਾ” ਵਰਗੇ ਹੋਰ ਗਾਣੇ (Ammy Virk Songs) ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ “ਜੱਟਇਜ਼ਮ” (Jattism) 2013 ਵਿੱਚ ਰਿਲੀਜ਼ ਹੋਈ, ਜਿਸ ਨੂੰ ਸਾਲ ਦੀ ਸਰਬੋਤਮ ਐਲਬਮ (Ammy Virk Debut Album) ਦਾ ਸਨਮਾਨ ਮਿਲਿਆ ਸੀ। ਉਸ ਨੇ 2015 ਵਿੱਚ ਸੁਪਰਹਿੱਟ ਪੰਜਾਬੀ ਫਿਲਮ ‘ਅੰਗਰੇਜ਼’ (Angrej Flm) ਵਿੱਚ ਅਮਰਿੰਦਰ ਗਿੱਲ (Amrinder Gill) ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਨ੍ਹਾਂ ਨੇ ਬੈਸਟ ਡੈਬਿਊ ਐਕਟਰ ਐਵਾਰਡ (Ammy Virk Awards) ਜਿੱਤਿਆ ਸੀ।

ammy-virk - All Results

 

LIVE NOW