HOME » anushka sharma
Anushka Sharma

Anushka Sharma

ਅਨੁਸ਼ਕਾ ਸ਼ਰਮਾ (Anushka Sharma) ਇੱਕ ਭਾਰਤੀ ਅਦਾਕਾਰਾ, ਮਾਡਲ ਤੇ ਕਾਰੋਬਾਰੀ ਹੈ। ਅਨੁਸ਼ਕਾ ਭਾਰਤ ਦੀਆਂ ਸਭ ਤੋਂ ਵੱਧ ਪੈਸਾ ਕਮਾਉਣ ਵਾਲੀਆਂ ਅਦਾਕਾਰਾਂ (Most Paid actresses of India) ਵਿੱਚੋਂ ਇੱਕ ਹੈ। ਉਨ੍ਹਾਂ ਨੇ ਇੱਕ ਫ਼ਿਲਮਫ਼ੇਅਰ ਪੁਰਸਕਾਰ ਸਮੇਤ ਬਹੁਤ ਸਾਰੇ ਪੁਰਸਕਾਰਾਂ ਦੇ ਪ੍ਰਾਪਤ ਕੀਤੇ ਹਨ। ਅਨੁਸ਼ਕਾ ਦਾ ਜਨਮ 1 ਮਈ 1988 (Anushka Sharma Birthday) ਨੂੰ ਅਯੁੱਧਿਆ ਵਿੱਚ ਹੋਇਆ ਅਤੇ ਉਹ ਬੰਗਲੌਰ ਵਿੱਚ ਵੱਡੀ ਹੋਈ, ਸ਼ਰਮਾ ਨੇ 2007 ਵਿੱਚ ਫੈਸ਼ਨ ਡਿਜ਼ਾਈਨਰ ਵੇਲੈਂਡ ਰੋਡਰਿਗਜ਼ ਲਈ ਆਪਣਾ ਪਹਿਲਾ ਮਾਡਲਿੰਗ ਅਸਾਈਨਮੈਂਟ ਕੀਤਾ। ਅਨੁਸ਼ਕਾ ਸ਼ਰਮਾ ਨੇ ਸ਼ਾਹਰੁਖ ਖਾਨ ਨਾਲ ‘ਰਬ ਨੇ ਬਨਾ ਦੀ ਜੋੜੀ (2008)’ ਤੋਂ ਆਪਣਾ ਬਾਲੀਵੁੱਡ (Anushka Sharma Debut Film) ਕਰੀਅਰ ਸ਼ੁਰੂ ਕੀਤਾ। ਉਹ ਯਸ਼ਰਾਜ ਫਿਲਮਜ਼ ਦੀਆਂ ਫਿਲਮਾਂ ‘ਬੈਂਡ ਬਾਜਾ ਬਾਰਾਤ (2010)’ ਅਤੇ ‘ਜਬ ਤਕ ਹੈ ਜਾਨ (2012)’ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੇ ਫ਼ਿਲਮ ਪੀ.ਕੇ. (2014) ‘ਚ ਇੱਕ ਟੈਲੀਵਿਜ਼ਨ ਰਿਪੋਰਟਰ ਤੇ ਸਪੋਰਟਸ ਡਰਾਮਾ ‘ਸੁਲਤਾਨ (2016)’ ਫ਼ਿਲਮ (Anushka Sharma Filmography) ਵਿੱਚ ਪਹਿਲਵਾਨ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸ਼ਾ ਪ੍ਰਾਪਤ ਕੀਤੀ। ਇਹ ਫਿਲਮਾਂ ਭਾਰਤ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਸਨ। ਇਸਤੋਂ ਬਾਅਦ ਅਨੁਸ਼ਕਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਦਮਦਾਰ ਐਕਟਿੰਗ ਦਾ ਲੋਹਾ ਮਨਵਾਇਆ। 11 ਦਸੰਬਰ 2017 ਨੂੰ ਅਨੁਸ਼ਕਾ, ਭਾਰਤੀ ਕ੍ਰਿਕਟ ਟੀਮ ਦੇ ਉਸ ਸਮੇਂ ਦੇ ਕਪਤਾਨ ਵਿਰਾਟ ਕੋਹਲੀ (Anushka Sharma Viraat Kohli) ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਸਾਲ 2021 ‘ਚ ਅਨੁਸ਼ਕਾ ਤੇ ਵਿਰਾਟ ਦੇ ਘਰ ਨੰਨ੍ਹੀ ਪਰੀ (Anushka Sharma Daughter) ਨੇ ਜਨਮ ਲਿਆ।

anushka-sharma - All Results

 

LIVE NOW