HOME » arvind kejriwal
Arvind Kejriwal

Arvind Kejriwal

ਅਰਵਿੰਦ ਕੇਜਰੀਵਾਲ  (Arvind Kejriwal) ਦਾ ਜਨਮ 16 ਅਗਸਤ 1968 ਨੂੰ ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਹੋਇਆ। ਉਹ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ (CM Delhi) ਹਨ। 1989 ਵਿੱਚ ਆਈਆਈਟੀ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। 1992 ਵਿੱਚ ਉਹ ਭਾਰਤੀ ਸਿਵਲ ਸੇਵਾ (ICS) ਦਾ ਇੱਕ ਹਿੱਸਾ, ਇੰਡੀਅਨ ਰੈਵੇਨਿਊ ਸਰਵਿਸ (IRS) ਵਿੱਚ ਸ਼ਾਮਲ ਹੋ ਗਏ ਅਤੇ ਦਿੱਲੀ ਵਿੱਚ ਆਮਦਨ ਕਰ ਕਮਿਸ਼ਨਰ ਦੇ ਦਫ਼ਤਰ ਵਿੱਚ ਨਿਯੁਕਤੀ ਹੋਈ। ਉਨ੍ਹਾਂ ਨੂੰ ਭਾਰਤ ਵਿੱਚ ਜ਼ਮੀਨੀ ਪੱਧਰ 'ਤੇ ਸੂਚਨਾ ਦੇ ਅਧਿਕਾਰ ਭਾਵ ਸੂਚਨਾ ਕਾਨੂੰਨ (SUCA) ਦੀ ਲਹਿਰ ਨੂੰ ਸਰਗਰਮ ਬਣਾਉਣ, ਸਰਕਾਰ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਣ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਾਲ 2006 ਵਿੱਚ ‘ਰੈਮਨ ਮੈਗਸੇਸੇ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇਜਰੀਵਾਲ (Kejriwal) ਉਦੋਂ ਵੱਧ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਨੇ ਸਮਾਜ ਸੇਵੀ ਅੰਨਾ ਹਜ਼ਾਰ ਵੱਲੋਂ ਸ਼ੁਰੂ ਕੀਤੇ ਜਨ ਲੋਕਪਾਲ ਅੰਦੋਲਨ ਵਿੱਚ ਹਿੱਸਾ ਲਿਆ। ਇਸ ਦੌਰਾਨ ਹੀ ਸਾਲ 2011 ਵਿੱਚ ਉਨ੍ਹਾਂ ਨੇ AAP ਦੇ ਗਠਨ ਦਾ ਐਲਾਨ ਕੀਤਾ, ਜਿਸਦਾ ਅਧਿਕਾਰਤ ਐਲਾਨ 26 ਨਵੰਬਰ 2012 ਨੂੰ ਭਾਰਤੀ ਸੰਵਿਧਾਨ ਐਕਟ ਦੀ 63ਵੀਂ ਵਰ੍ਹੇਗੰਢ ਦੇ ਮੌਕੇ ਕੀਤਾ ਗਿਆ। ਕੇਜਰੀਵਾਲ ਨੇ ਰਸਮੀ ਤੌਰ 'ਤੇ 2 ਅਕਤੂਬਰ 2012 ਨੂੰ ਸਿਆਸੀ ਯਾਤਰਾ ਸ਼ੁਰੂ ਕੀਤੀ। 2 ਅਕਤੂਬਰ 2012 ਨੂੰ ਹੀ ਆਪਣੀ ਭਵਿੱਖੀ ਸਿਆਸੀ ਪਾਰਟੀ ਦਾ ਵਿਜ਼ਨ ਪੇਪਰ ਵੀ ਜਾਰੀ ਕੀਤਾ। ਪਹਿਲੇ ਕਾਰਜਕਾਲ ਦੌਰਾਨ ਉਹ 28 ਦਸੰਬਰ 2013 ਤੋਂ 14 ਫਰਵਰੀ 2014 ਤੱਕ ਇਸ ਅਹੁਦੇ 'ਤੇ ਰਹੇ ਸਨ।

arvind-kejriwal News in Punjabi

 

LIVE NOW