HOME » assembly elections 2022
Assembly Elections 2022

Assembly Elections 2022

ਪੰਜਾਬ ਵਿਧਾਨ ਸਭਾ ਦੀਆਂ 2022 (Punjab Assembly Election 2022) ਚੋਣਾਂ 20 ਫਰਵਰੀ ਨੂੰ ਹੋਣੀਆਂ ਤੈਅ ਹੋਈਆਂ ਹਨ, ਜੋ 16ਵੀਂ ਵਿਧਾਨ ਸਭਾ ਦੇ 117 ਮੈਂਬਰਾਂ ਦੀ ਚੋਣ ਕਰਨਗੀਆਂ। ਨਤੀਜੇ 10 ਮਾਰਚ 2022 ਨੂੰ ਘੋਸ਼ਿਤ ਕੀਤੇ ਜਾਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ 8 ਜਨਵਰੀ 2022 ਨੂੰ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਗੁਰੂ ਰਵਿਦਾਸ ਜੈਯੰਤੀ ਕਾਰਨ ਚੋਣਾਂ ਦੀ ਮਿਤੀ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਮੁਲਤਵੀ ਕੀਤੀ ਗਈ। ਪੰਜਾਬ ਵਿਧਾਨ ਸਭਾ ਦਾ ਕਾਰਜਕਾਲ 23 ਮਾਰਚ 2022 ਨੂੰ ਖਤਮ ਹੋਣ ਵਾਲਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ, ਜਿਸ ਵਿੱਚ ਪਾਰਟੀ ਕੁੱਲ 117 ਵਿੱਚੋਂ 77 ਸੀਟਾਂ ਜਿੱਤੀਆਂ ਅਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਜਦਕਿ ਆਮ ਆਦਮੀ ਪਾਰਟੀ 20 ਸੀਟਾਂ ਨਾਲ ਦੂਜੇ ਨੰਬਰ ਨਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਬਣੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਸਿਰਫ਼ 18 ਸੀਟਾਂ ਨਾਲ ਤੀਜੇ ਸਥਾਨ ਮਿਲਿਆ। ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਉਦੋਂ ਮਾਹੌਲ ਭਖ ਗਿਆ, ਜਦੋਂ ਸੱਤਾਧਾਰੀ ਕਾਂਗਰਸ ਪਾਰਟੀ ਨੇ 18 ਸਤੰਬਰ 2021 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਹੋਰ ਮੈਂਬਰਾਂ ਨਾਲ ਮੱਤਭੇਦਾਂ ਕਾਰਨ ਅਸਤੀਫਾ ਦੇ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਨੇ ਉਸ ਦੀ ਥਾਂ ਲਈ। ਇਸ ਵਾਰ ਮੈਦਾਨ ਵਿੱਚ ਪ੍ਰਮੁੱਖ ਪਾਰਟੀਆਂ ਵਿੱਚ ਕਾਂਗਰਸ (Congress), ਅਕਾਲੀ ਦਲ (Akali Dal), ਆਮ ਆਦਮੀ ਪਾਰਟੀ (AAM AADMY PARTY), ਭਾਜਪਾ (BJP) ਅਤੇ ਬਸਪਾ (BSP) ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਅਤੇ ਕਿਸਾਨ ਜਥੇਬੰਦੀਆਂ (Kisan Organization) ਵੀ ਚੋਣ ਮੈਦਾਨ ਵਿੱਚ ਹਨ।

assembly-elections-2022 - All Results

 

LIVE NOW