HOME » charanjeet
charanjeet

Charanjeet

ਚਰਨਜੀਤ ਸਿੰਘ ਚੰਨੀ (Charanjit Singh Channi) ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਹਨ। ਉਨ੍ਹਾਂ ਦਾ ਜਨਮ 1 ਮਾਰਚ 1963 ਪੰਜਾਬ ਦੇ ਚਮਕੌਰ ਸਾਹਿਬ ਦੇ ਪਿੰਡ ਮਕਰੌਣਾ ਕਲਾਂ 'ਚ ਹੋਇਆ। ਦਲਿਤ ਸਿੱਖ ਭਾਈਚਾਰੇ ਨਾਲ ਸਬੰਧਤ CM ਚੰਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਪੀਟੀਯੂ ਜਲੰਧਰ ਤੋਂ ਐਮਬੀਏ ਕੀਤੀ ਹੋਈ ਹੈ। ਉਹ ਭੰਗੜੇ ਅਤੇ ਹੈਂਡਬਾਲ ਵਿੱਚ ਬਹੁਤ ਨਿਪੁੰਨ ਹੈ ਅਤੇ ਹੈਂਡਬਾਲ 'ਚ 3 ਵਾਰ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਦਾ ਵਿਆਹ ਕਮਲਜੀਤ ਕੌਰ ਨਾਲ ਹੋਇਆ ਹੈ ਅਤੇ 2 ਬੱਚੇ ਹਨ। ਚਰਨਜੀਤ ਚੰਨੀ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ 2002 'ਚ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਕੀਤੀ ਸੀ। ਉਪਰੰਤ ਤਿੰਨ ਵਾਰ ਲਗਾਤਾਰ ਸਾਲ 2007, 2012 ਅਤੇ 2017 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 11 ਦਸੰਬਰ 2015 ਤੋਂ 11 ਨਵੰਬਰ 2016 ਤੱਕ ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। 16 ਮਾਰਚ 2017 ਨੂੰ ਉਨ੍ਹਾਂ ਨੂੰ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ ਵਜੋਂ ਸੇਵਾਵਾਂ ਦਾ ਮੌਕਾ ਮਿਲਿਆ। ਚੰਨੀ ਨੂੰ ਲੋਕ, ਪੰਜਾਬ ਦੇ ਪਹਿਲੇ ਅਨੁਸੂਚਿਤ ਜਾਤੀ ਮੁੱਖ ਮੰਤਰੀ ਵਜੋਂ ਵੀ ਜਾਣਦੇ ਹਨ। ਪੰਜਾਬ ਦੇ ਮੁੱਖ ਮੰਤਰੀ ਵੱਜੋਂ Charanjit Channi ਦਾ ਸਫ਼ਰ 20 ਸਤੰਬਰ 2021 ਨੂੰ ਸ਼ੁਰੂ ਹੋਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵੱਜੋਂ ਅਸਤੀਫਾ ਦੇਣਾ ਪਿਆ। ਮੌਜੂਦਾ ਸਮੇਂ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐਚਡੀ ਕਰ ਰਹੇ ਹਨ।

charanjeet Photos - Punjabi

    No stories found matching this criteria

 

LIVE NOW