HOME » deepika padukone
Deepika Padukone

Deepika Padukone

ਦੀਪਿਕਾ ਪਾਦੂਕੋਨ (Deepika Padukone) ਬਾਲੀਵੁੱਡ ਤੇ ਹਾਲੀਵੁੱਡ ਅਭਿਨੇਤਰੀ ਹੈ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 30 ਤੋਂ ਵੱਧ ਫ਼ਿਲਮਾਂ (Deepika Padukone Films) ਵਿੱਚ ਕੰਮ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਫ਼ਿਲਮ ਹਿੱਟ ਜਾਂ ਸੁਪਰਹਿੱਟ ਰਹੀਆਂ। ਪਰਦੇ ‘ਤੇ ਦੀਪਿਕਾ ਤੇ ਰਣਵੀਰ ਸਿੰਘ ਦੀ ਜੋੜੀ (Deepika Padukone Ranveer Singh Films) ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ। ਦੀਪਿਕਾ ਦਾ ਜਨਮ 5 ਜਨਵਰੀ 1986 (Deepika Padukone Birthday) ਨੂੰ ਡੈਨਮਾਰਕ ਦੇਸ਼ ਦੇ ਕੋਪਨਹੈਗਨ ਸ਼ਹਿਰ ‘ਚ ਹੋਇਆ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਨ (Deepika Padukone Father) ਜਾਣੇ-ਮਾਣੇ ਬੈਡਮਿੰਟਨ ਖਿਡਾਰੀ ਰਹੇ ਹਨ। ਦੀਪਿਕਾ ਵੀ ਆਪਣੇ ਪਿਤਾ ਵਾਂਗ ਬੈਡਮਿੰਟਨ ਖੇਡਦੀ ਸੀ। ਪਰ ਉਹ ਇਸ ਨੂੰ ਕਿੱਤੇ ਵਜੋਂ ਨਹੀਂ ਅਪਨਾਉਣਾ ਚਾਹੁੰਦੀ ਸੀ, ਕਿਉਂਕਿ ਦੀਪੀਕਾ ਦਾ ਸੁਪਨਾ ਹਮੇਸ਼ਾ ਤੋਂ ਹੀ ਐਕਟਰ/ਮਾਡਲ ਬਣਨ ਦਾ ਰਿਹਾ। ਦੀਪਿਕਾ ਨੂੰ ਪਹਿਲਾ ਮਾਡਲਿੰਗ ਬਰੇਕ ਇੱਕ ਟੈਲੀਵਿਜ਼ਨ ਐਡ (Deepika Padukone TV Ads) ਰਾਹੀਂ ਮਿਲਿਆ। ਇਸਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੀ ਐਲਬਮ ‘ਤੇਰਾ ਸਰੂਰ’ ‘ਚ ‘ਨਾਮ ਹੈ ਤੇਰਾ’ (Deepika Padukone First Song) ਗੀਤ ‘ਚ ਮਾਡਲਿੰਗ ਦਾ ਮੌਕਾ ਮਿਲਿਆ। ਦੀਪਿਕਾ ਦੀ ਬਾਲੀਵੁੱਡ ‘ਚ ਓਮ ਸ਼ਾਂਤੀ ਓਮ (Om Shanti Om) ਨਾਲ ਐਂਟਰੀ ਹੋਈ। ਆਪਣੀ ਪਹਿਲੀ ਹੀ ਫ਼ਿਲਮ ਨਾਲ ਦੀਪੀਕਾ ਪਾਦੂਕੋਨ ਸਟਾਰ ਬਣ ਗਈ।2012 ਵਿੱਚ ਦੀਪੀਕਾ ਦੀ ਫ਼ਿਲਮ ‘ਕੌਕਟੇਲ’ ਉਨ੍ਹਾਂ ਦੇ ਕਰੀਅਰ ਲਈ ਮੀਲ ਪੱਥਰ ਸਾਬਤ ਹੋਈ। ‘ਗੋਲੀਓਂ ਕੀ ਰਾਸਲੀਲਾ ਰਾਮਲੀਲਾ’, ‘ਬਾਜੀਰਾਓ ਮਸਤਾਨੀ’, ‘ਚੇਨਈ ਐਕਸਪ੍ਰੈਸ’, ‘ਪਦਮਾਵਤ‘, ’83’, ‘ਯੇ ਜਵਾਨੀ ਹੈ ਦੀਵਾਨੀ’, ‘ਲਵ ਆਜ ਕਲ‘ ਦੀਪਿਕਾ ਦੀਆਂ ਮੁੱਖ ਫ਼ਿਲਮਾਂ ਹਨ।

deepika-padukone News in Punjabi

 

LIVE NOW