HOME » diljit dosanjh
Diljit Dosanjh

Diljit Dosanjh

ਦਿਲਜੀਤ ਦੁਸਾਂਝ (Diljit Dosanjh) ਇੱਕ ਪੰਜਾਬੀ ਅਦਾਕਾਰ, ਗੀਤਕਾਰ ਤੇ ਗਾਇਕ ਹੈ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਹੁਣ ਤੱਕ ਕਈ ਪੰਜਾਬੀ ਗੀਤ (Diljit Dosanjh Hit Songs) ਗਾਏ। ਇਸ ਨਾਲ ਉਨ੍ਹਾਂ ਨੇ ਹੁਣ ਤੱਕ ਕਈ ਦਰਜਨ ਪੰਜਾਬੀ ਤੇ ਹਿੰਦੀ ਫ਼ਿਲਮਾਂ (Diljit Dosanjh Filmography) ਵਿੱਚ ਕੰਮ ਕੀਤਾ ਹੈ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 (Diljit Dosanjh Birthday) ਨੂੰ ਜਲੰਧਰ ‘ਚ ਹੋਇਆ ਸੀ। ਦੁਸਾਂਝ ਨੇ 2004 ਵਿੱਚ ਆਪਣੀ ਪਹਿਲੀ ਐਲਬਮ ‘ਇਸ਼ਕ ਦਾ ਊੜਾ ਐੜਾ’ (Diljit Dosanjh Debut Song) ਟੀ-ਸੀਰੀਜ਼ ਦੀ ਸਾਂਝੀ ਕੰਪਨੀ ਫਾਇਨਟੋਨ ਕੈਸੇਟਸ ਨਾਲ ਜਾਰੀ ਕੀਤੀ। ਦੋਸਾਂਝ ਦੀ ਤੀਜੀ ਐਲਬਮ ‘ਸਮਾਇਲ’ ਦੇ ‘ਨੱਚਦੀਆਂ ਅੱਲ੍ਹੜਾਂ ਕੁਆਰੀਆਂ’ ਅਤੇ ‘ਪੱਗਾਂ ਪੋਚਵੀਆਂ ਵਾਲੇ’ ਗਾਣਿਆਂ ਨੇ ਉਸ ਨੂੰ ਪ੍ਰਸਿਧੀ ਮਿਲੀ। 2010 ਵਿੱਚ ਉਨ੍ਹਾਂ ਨੇ ਫ਼ਿਲਮ ‘ਮੇਲ ਕਰਾ ਦੇ ਰੱਬਾ‘ ਗਾਣਾ ਗਾਇਆ, ਜੋ ਜਿੰਮੀ ਸ਼ੇਰਗਿੱਲ ‘ਤੇ ਫਿਲਮਾਇਆ ਗਿਆ ਸੀ। 2011 ਵਿੱਚ ਦੁਸਾਂਝ ਫ਼ਿਲਮ ‘ਦ ਲਾਇਨ ਆਫ਼ ਪੰਜਾਬ’ ਤੋਂ ਫ਼ਿਲਮਾਂ ‘ਚ ਕਦਮ ਰੱਖਿਆ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ। ਇਸਤੋਂ ਬਾਅਦ ਦੋਸਾਂਝ ਦੀ ਫ਼ਿਲਮ ਜਿੰਨੇ ਮੇਰਾ ਲੁਟਿਆ ਸੁਪਰਹਿੱਟ ਸਾਬਤ ਹੋਈ। ਉਨ੍ਹਾਂ ਦੀ ਫ਼ਿਲਮ ਜਟ ਐਂਡ ਜੂਲੀਅਟ ਉਨ੍ਹਾਂ ਦੇ ਕਰੀਅਰ ‘ਚ ਯੂ ਟਰਨ ਸਾਬਤ ਹੋਈ। ਇਹੀ ਫ਼ਿਲਮ ਸੀ ਜਿਸ ਨੇ ਦੋਸਾਂਝ ਲਈ ਬਾਲੀਵੁੱਡ (Diljit in Bollywood) ਦੇ ਦਰਵਾਜ਼ੇ ਖੋਲ ਦਿਤੇ। ‘ਉੜਤਾ ਪੰਜਾਬ’ ਅਤੇ ‘ਗੁੱਡ ਨਿਊਜ਼’ ਵਰਗੀਆਂ ਫ਼ਿਲਮਾਂ ਵਿੱਚ ਦਿਲਜੀਤ ਨੇ ਯਾਦਗਾਰੀ ਭੂਮਿਕਾ ਨਿਭਾਈ।

diljit-dosanjh - All Results

 

LIVE NOW