ਪਿਆਰ ਤੇ ਵਿਸ਼ਵਾਸ ‘ਤੇ ਟਿਕਿਆ ਹੁੰਦਾ ਹੈ ਪਤੀ ਪਤਨੀ ਦਾ ਰਿਸ਼ਤਾ
ਕਿਸੇ ਵੀ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ਼ ‘ਤੇ ਟਿਕੀ ਹੁੰਦੀ ਹੈ । ਵਿਆਹ ਵੀ ਅਜਿਹੀ ਰਸਮ ਹੁੰਦੀ ਹੈ । ਜਿਸ ਤੋਂ ਬਾਅਦ ਇੱਕ ਮੁੰਡਾ ਅਤੇ ਇੱਕ ਕੁੜੀ ਪਤੀ ਪਤਨੀ ਦੇ ਪਵਿੱਤਰ ਬੰਧਨ ‘ਚ ਬੱਝ ਜਾਂਦੇ ਹਨ । ਇਹ ਰਿਸ਼ਤਾ ਆਪਸੀ ਪਿਆਰ, ਵਿਸ਼ਵਾਸ਼ ਅਤੇ ਆਪਸੀ ਸਮਝ ‘ਤੇ ਟਿਕਿਆ ਹੁੰਦਾ ਹੈ । ਮਾਪਿਆਂ ਦਾ ਘਰ ਛੱਡ ਕੇ ਇੱਕ ਧੀ ਹਮੇਸ਼ਾ ਦੇ ਲਈ ਪਰਾਏ ਪਰਿਵਾਰ ‘ਚ ਆ ਕੇ ਵੱਸਦੀ ਹੈ । ਅਜਿਹੇ ‘ਚ ਉਸ ਨੂੰ ਆਪਣੇ ਆਪ ਨੂੰ ਉਸ ਪਰਿਵਾਰ ਮੁਤਾਬਕ ਢਾਲਣ ‘ਚ ਕੁਝ ਸਮਾਂ ਤਾਂ ਲੱਗਦਾ ਹੈ । ਪਰ ਸਮੇਂ ਦੇ ਨਾਲ ਨਾਲ ਉਹ ਸਭ ਕੁਝ ਸਿੱਖ ਜਾਂਦੀ ਹੈ ਅਤੇ ਆਪਣੇ ਪਤੀ ਦੇ ਘਰ ਨੂੰ ਸਵਰਗ ਬਣਾ ਦਿੰਦੀ ਹੈ ।ਪਰ ਜੇ ਇਸ ਰਿਸ਼ਤੇ ‘ਚ ਜ਼ਰਾ ਜਿੰਨਾ ਵੀ ਝੂਠ ਫਰੇਬ ਅਤੇ ਬੇਈਮਾਨੀ ਕਦਮ ਰੱਖ ਦੇਵੇ ਤਾਂ ਉਸ