HOME » gurdas mann
Gurdas Mann

Gurdas Mann

ਗੁਰਦਾਸ ਮਾਨ (Gurdas Maan) ਦਾ ਨਾਂਅ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ (Punjabi Industry) ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ (Bollywod) ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਪੰਜਾਬੀ ਸਿੰਗਰ (Punjab Singer) ਅਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਮਾਨ ਨੂੰ ਪੰਜਾਬੀ ਸਿਨੇਮਾ ਦਾ ਆਈਕਾਨ (Icon of Punjabi Cinema) ਅਤੇ ਲਿਵਿੰਗ ਲੈਜੇਂਡ ਵੀ ਕਿਹਾ ਜਾਂਦਾ ਹੈ।ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 (Gurdas Maan Birthday) ਨੂੰ ਗਿੱਦੜਬਾਹਾ ਪਿੰਡ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ (Gurdas Maan Songs) ‘ਚ ਕੁੱਲ 34 ਐਲਬਮਾਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਸੈਂਕੜੇ ਸੁਪਰ-ਹਿਟ ਗੀਤ ਗਾਏ ਹਨ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ (Gurdas Maan Hit Songs) ਰਿਹਾ। 1980 ਵਿੱਚ ‘ਦਿਲ ਦਾ ਮਾਮਲਾ ਹੈ‘ (Dil Da Mamla Hai) ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਵਿੱਚ ਸਟਾਰ ਵਜੋਂ ਕਾਬਿਜ਼ ਕੀਤਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿਚ 300 ਤੋਂ ਵੱਧ ਗੀਤ ਲਿਖੇ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਦਰਜਨ ਫ਼ਿਲਮਾਂ (Gurdas Maan Filmography) ਵਿੱਚ ਵੀ ਕੰਮ ਕੀਤਾ ਹੈ। ਪੰਜਾਬੀ ਵਿੱਚ ਗਾਉਣ ਤੋਂ ਇਲਾਵਾ, ਉਹ ਹਿੰਦੀ, ਬੰਗਾਲੀ, ਤਮਿਲ, ਹਰਿਆਣਵੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਮੁਹਾਰਤ ਰੱਖਦੇ ਹਨ। ਇੱਕ ਅਭਿਨੇਤਾ ਦੇ ਰੂਪ ਵਿੱਚ, ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਹ ਆਪਣੀ ਫਿਲਮ ‘ਵਾਰਿਸ ਸ਼ਾਹ‘ (Waris Shah Movie) ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ।

gurdas-mann - All Results

 

LIVE NOW