HOME » gurlez akhtar
Gurlez Akhtar

Gurlez Akhtar

ਗੁਰਲੇਜ਼ ਅਖ਼ਤਰ (Gurlez Akhtar) ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਦਾ ਜਾਣਿਆ ਮਾਣਿਆ ਨਾਂਅ ਹੈ। ਹਰ ਪੰਜਾਬੀ ਸਿੰਗਰ (Punjabi Singers) ਇਨ੍ਹਾਂ ਦੇ ਨਾਲ ਗੀਤ ਗਾਉਣ ਲਈ ਚਾਹੁੰਦਾ ਹੈ। ਕਿਉਂਕਿ ਇਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ। ਗੁਰਲੇਜ਼ ਅਖ਼ਤਰ ਦਾ ਜਨਮ 11 ਮਈ 1987 (Gurlez Akhtar Birthday) ਨੂੰ ਲੁਧਿਆਣਾ ‘ਚ ਹੋਇਆ। ਅਖ਼ਤਰ ਨੇ ਆਪਣੇ ਇੱਕ ਇੰਟਰਵਿਊ (Gurlez Interview) ‘ਚ ਦੱਸਿਆ ਕਿ ਉਨ੍ਹਾਂ ਦੇ ਬਚਪਨ ‘ਚ ਹੀ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ‘ਤੇ ਬੁਰੇ ਹਾਲਾਤ ਆਏ। ਇਸ ਕਰਕੇ ਉਨ੍ਹਾਂ ਛੋਟੀ ਉਮਰ ਤੋਂ ਹੀ ਕੰਮ ਕਰਨਾ ਪਿਆ। ਉਨ੍ਹਾਂ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਾਇਕੀ ਦੀ ਦੁਨੀਅ ‘ਚ ਕਦਮ ਰੱਖਿਆ। ਇਨ੍ਹਾਂ ਨੇ ਆਪਣਾ ਪਹਿਲਾ ਗੀਤ ਉਦੋਂ ਗਾਇਆ ਜਦੋਂ ਉਹ ਅੱਠਵੀਂ ਕਲਾਸ ਵਿੱਚ ਪੜ੍ਹਦੇ ਸੀ। ਇਨ੍ਹਾਂ ਨੇ ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਨਾਲ 2004 ਵਿਚ ‘ਸ਼ਰੀਫ਼ ਮੁੰਡਾ’ (Gurlez Akhtar Debut Song) ਗੀਤ ‘ਚ ਆਪਣੀ ਅਵਾਜ਼ ਦਾ ਕਮਾਲ ਦਿਖਾਇਆ। ਪੰਜੇਬਾਂ, ਰੌਲੇ, ਰੈੱਡ ਆਈਜ਼, ਹਾਰਟਬੀਟ, 8 ਰਫ਼ਲਾਂ, ਨੋ ਮੋਰ ਛੜਾ, ‘ਸ਼ਰਾਬ ਵਰਗੀ’, ‘ਚਿੱਟਾ ਕੁੜਤਾ‘ ਇਨ੍ਹਾਂ ਦੇ ਸੁਪਰਹਿੱਟ ਗੀਤ ਹਨ। ਗੁਰਲੇਜ਼ ਅਖ਼ਤਰ ਮੁਸਲਿਮ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਵੀ ਗਾਇਕ ਸਨ। ਇਸੇ ਕਰਕੇ ਪਿਤਾ ਦੇ ਦੇਹਾਂਤ (Gurlez Akhtar Father) ਤੋਂ ਬਾਅਦ ਅਖ਼ਤਰ ਨੇ ਗਾਇਕੀ (Gurlez Akhtar Career) ਨੂੰ ਕਰੀਅਰ ਵਜੋਂ ਚੁਣਿਆ। ਗੁਰਲੇਜ਼ ਅਖ਼ਤਰ ਦੇ ਪਤੀ ਕੁਲਵਿੰਦਰ ਕੈੱਲੀ (Gurlez Akhtar Husband) ਵੀ ਗਾਇਕ ਹਨ।

gurlez-akhtar - All Results

 

LIVE NOW