HOME » guru randhawa
Guru Randhawa

Guru Randhawa

ਗੁਰਸ਼ਰਨਜੋਤ ਸਿੰਘ ਰੰਧਾਵਾ ਉਰਫ਼ ਗੁਰੂ ਰੰਧਾਵਾ (Gursharanjot Singh Randhawa aka Guru Randhawa) ਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ ਹੈ। ਰੰਧਾਵਾ ਆਪਣੇ  “ਹਾਈ ਰੇਟਡ ਗਭਰੂ”, “ਸੂਟ”, “ਯਾਰ ਮੋੜ ਦੋ”, “ਪਟੋਲਾ”, “ਫੈਸ਼ਨ”, ਅਤੇ “ਲਾਹੌਰ” ਆਦਿ ਟਰੈਕਾਂ (Best of Guru Randhawa) ਲਈ ਮਸ਼ਹੂਰ ਹੈ। ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 (Guru Randhawa Birthday) ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਨੂਰਪੁਰ, ਧਾਰੋਵਾਲੀ ਵਿਖੇ ਹੋਇਆ। ਬਚਪਨ ਵਿੱਚ ਉਨ੍ਹਾਂ ਦਾ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਰੱਖਿਆ ਗਿਆ ਸੀ। ਉਨ੍ਹਾਂ ਨੇ 7 ਕੁ ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਗਾਇਕੀ (Guru Randhawa Career) ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਸੰਗੀਤ ਵਿੱਚ ਸਿਖਰਾਂ ਛੂਹਣ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਸੰਗੀਤ ਵਿੱਚ ਐੱਮ.ਬੀ.ਏ. (Guru Randhawa Education) ਕੀਤੀ। ਰੰਧਾਵਾ ਨੇ ਇੰਡੀਅਨ ਪ੍ਰੀਮੀਅਰ ਲੀਗ (Guru Randhawa IPL Performance) ਉਦਘਾਟਨ ਸਮਾਰੋਹ ਵਿੱਚ ਗਾਇਆ ਸੀ। ਉਨ੍ਹਾਂ ਨੇ ਹਿੰਦੀ ਮੀਡੀਅਮ (Hindi Medium Film) ਵਿੱਚ ‘ਸੂਟ ਸੂਟ ਕਰਦਾ‘ (Suit Suit Karda Song) ਗੀਤ ਤੋਂ ਬਾਲੀਵੁੱਡ ‘ਚ ਗਾਇਕੀ (Guru Randhawa Bollywood Debut) ਦੀ ਸ਼ੁਰੂਆਤ ਕੀਤੀ। 2021 ਵਿੱਚ ਉਸਨੇ “ਮਹਿੰਦੀ ਵਾਲੇ ਹੱਥ” ਨਾਲ ਸ਼ੁਰੂਆਤ ਕੀਤੀ, ਜਿਸਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ, ਇਸਦੇ ਬਾਅਦ “ਡੂਬ ਗਏ” ਬਹੁਤ ਮਸ਼ਹੂਰ ਹੋ ਗਈ, ਜੋ ਰਿਲੀਜ਼ ਦੇ 3 ਦਿਨਾਂ ਵਿੱਚ 50 ਮਿਲੀਅਨ ਵਿਯੂਜ਼ ਨੂੰ ਪਾਰ ਕਰ ਗਈ ਅਤੇ 14 ਜੁਲਾਈ 2021 ਨੂੰ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦਾ ਗੀਤ “ਨੈਨ ਬੰਗਾਲੀ” 24 ਘੰਟਿਆਂ ਵਿੱਚ 70 ਮਿਲੀਅਨ ਵਿਊਜ਼ ਅਤੇ 50 ਘੰਟਿਆਂ ਵਿੱਚ 100 ਮਿਲੀਅਨ ਤੋਂ ਵੱਧ ਵਿਊਜ਼ ਨੂੰ ਪਾਰ ਕਰਨ ਵਾਲਾ ਪਹਿਲਾ ਗੀਤ ਹੈ।

guru-randhawa - All Results

 

LIVE NOW