HOME » himanshi khurana
himanshi khurana

Himanshi Khurana

ਹਿਮਾਂਸ਼ੀ ਖੁਰਾਣਾ (Himanshi Khurana) ਪਾਲੀਵੁੱਡ (Pollywood) ਦਾ ਪ੍ਰਸਿੱਧ ਚਿਹਰਾ ਹੈ, ਜਿਸ ਨੇ ਆਪਣੀਆਂ ਅਦਾਵਾਂ ਤੇ ਹੁਨਰ ਨਾਲ ਪੰਜਾਬ ਦੇ ਨਾਲ ਦੇਸ਼-ਦੁਨੀਆ ਵਿੱਚ ਵੀ ਨਾਂਅ ਅਤੇ ਸ਼ੋਹਰਤ ਹਾਸਲ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਦੀ ਟੌਪ ਮਾਡਲ ਹਿਮਾਂਸ਼ੀ ਦਾ ਜਨਮ (Himanshi Khurana Birthday) 27 ਨਵੰਬਰ 1991 ਨੂੰ ਰੂਪਨਗਰ (Roopnagar) ਦੇ ਸ਼੍ਰੀ ਕਿਰਤਪੁਰ ਸਾਹਿਬ  (Sri Kiratpur Sahib) ਵਿਖੇ ਹੋਇਆ ਸੀ। ਹਿਮਾਂਸ਼ੀ ਦੇ ਮਾਡਲਿੰਗ ਕਰੀਅਰ (Himanshi Khurana Modelling Career) ਦੀ ਸ਼ੁਰੂਆਤ 16 ਸਾਲ ਦੀ ਉਮਰ ਤੋਂ ਹੀ ਹੋ ਗਈ ਸੀ, ਜਦੋਂ ਉਹ ਮਿਸ ਲੁਧਿਆਣਾ (Miss Ludhiana) ਬਣੀ। ਇਸਤੋਂ ਬਾਅਦ ਉਹ 2010 ਵਿੱਚ ਇੱਕ ਹੋਰ ਸੁੰਦਰਤਾ ਮੁਕਾਬਲੇ ‘ਚ ਫ਼ਾਈਨਲਿਸਟ (Finalist) ਰਹੀ। ਉਹ ਪਹਿਲੀ ਵਾਰ ‘ਜੋੜੀ-ਬਿੱਗ ਡੇਅ ਪਾਰਟੀ’ ਨਾਂਅ ਦੇ ਪੰਜਾਬੀ ਗੀਤ (Himanshi Khurana Songs) ‘ਚ ਐਕਟਿੰਗ ਮਾਡਲਿੰਗ ਕਰਦੀ ਨਜ਼ਰ ਆਈ। ਹਿਮਾਂਸ਼ੀ ਨੇ ਮਾਡਲਿੰਗ ਕਰੀਅਰ ਦੌਰਾਨ ਮਨਕੀਰਤ ਔਲਖ, ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ, ਨਿੰਜਾ ਵਰਗੇ ਕਈ ਦਿੱਗਜ਼ ਪੰਜਾਬੀ ਗਾਇਕਾਂ (Punjabi Singers) ਨਾਲ ਕੰਮ ਕੀਤਾ। ਇਸ ਨਾਲ ਹੀ ਹਿਮਾਂਸ਼ੀ ਨੇ ਕੁੱਝ ਪੰਜਾਬੀ ਫ਼ਿਲਮਾਂ (Himanshi Khurana Filmography) ‘ਚ ਵੀ ਕੰਮ ਕੀਤਾ ਤੇ ਨਾਲ ਹੀ ਗਾਇਕੀ ‘ਚ ਵੀ ਹੱਥ ਅਜ਼ਮਾਇਆ। ਹਿਮਾਂਸ਼ੀ ਦਾ 2020 ‘ਚ ਸ਼ਹਿਨਾਜ਼ ਗਿੱਲ (Himanshi Khurana Shehnaaz Gill Dispute) ਨਾਲ ਵਿਵਾਦ ਵੀ ਕਾਫ਼ੀ ਸੁਰਖ਼ੀਆਂ ‘ਚ ਰਿਹਾ ਸੀ। ਇਸ ਦੌਰਾਨ ਸ਼ਹਿਨਾਜ਼ ਤੇ ਹਿਮਾਂਸ਼ੀ ਇੱਕ ਦੂਜੇ ਦੀਆਂ ਕੱਟੜ ਦੁਸ਼ਮਣ ਬਣ ਗਈਆਂ, ਪਰ ਬਿੱਗ ਬੌਸ 13 (Bigg Boss 13) ‘ਚ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਆਪਣੇ ਗਿਲੇ-ਸ਼ਿਕਵੇ ਦੂਰ ਕੀਤੇ।

himanshi-khurana News in Punjabi

 

LIVE NOW