HOME » kapil sharma
kapil sharma

Kapil Sharma

ਕਪਿਲ ਸ਼ਰਮਾ ਇੱਕ ਭਾਰਤੀ ਹਾਸਰਸ ਕਲਾਕਾਰ (Kapil Sharma Comedian), ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਕਪਿਲ ਸ਼ਰਮਾ ਨੂੰ ਕਾਮੇਡੀ ਕਿੰਗ (Comedy King Kapil Sharma) ਵੀ ਕਿਹਾ ਜਾਂਦਾ ਹੈ। ਆਪਣੇ ਖੇਤਰ ‘ਚ ਇਹ ਉਸਤਾਦ ਹਨ। ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 (Kapil Sharma Birthday) ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਇਨ੍ਹਾਂ ਦੇ ਪਿਤਾ (Kapil Sharma Father) ਪੰਜਾਬ ਪੁਲਿਸ ‘ਚ ਮੁਲਾਜ਼ਮ ਸਨ। ਇਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਪੰਜਾਬੀ ਸ਼ੋਅ – ‘ਹਸਦੇ ਹਸਾਉਂਦੇ ਰਹੋ’ ਨਾਂਅ ਦੇ ਕਾਮੇਡੀ ਸ਼ੋਅ (Kapil Sharma Comedy Shows) ‘ਚ ਕੰਮ ਕੀਤਾ। ਇਹ ਇਨ੍ਹਾਂ ਦੇ ਕਾਮੇਡੀ ਕਿੰਗ ਬਣਨ ਦੀ ਮਹਿਜ਼ ਸ਼ੁਰੂਆਤ ਸੀ। 2007 ਵਿੱਚ ਕਪਿਲ ਨੇ ਇੱਕ ਸ਼ੋਅ – ‘ਦ ਗ੍ਰੇਟ ਇੰਡੀਆ ਲਾਫ਼ਟਰ ਚੈਲੰਜ’ (Kapil Sharma in Laughter Challenge) ਜਿੱਤਿਆ ਅਤੇ ਕਪਿਲ ਦੀ ਬਹੁਤ ਪ੍ਰਸੰਸਾ ਹੋਈ। 2013 ਵਿੱਚ ਕਪਿਲ ਨੇ ਆਪਣਾ ਖੁਦ ਦਾ ਇੱਕ ਪ੍ਰੋਗਰਾਮ –ਕਾਮੇਡੀ ਨਾਈਟਜ਼ ਵਿਦ ਕਪਿਲ (Comedy Nights With Kapil) ਸ਼ੁਰੂ ਕੀਤਾ ਜਿਸਦਾ ਲੇਖਕ, ਨਿਰਮਾਤਾ ਅਤੇ ਹੋਸਟ ਉਹ ਖੁਦ ਹਨ। ਕਪਿਲ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਵੀ ਆਇਆ ਜਦੋਂ ਉਹ ਡਿਪ੍ਰੈਸ਼ਨ ਵਿੱਚ ਚਲੇ ਗਏ ਸੀ। ਉਨ੍ਹਾਂ ਦਾ ਸ਼ੋਅ ਬੰਦ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਰ ਆਖ਼ਰ ਕਪਿਲ ਆਪਣੇ ਪੈਰਾਂ ‘ਤੇ ਮੁੜ ਖੜੇ ਹੋਏ ਅਤੇ ਕਾਮੇਡੀ ਕਿੰਗ ਨੇ ਫ਼ਿਰ ਤੋਂ ਕੰਮਬੈਕ ਕੀਤਾ। ਸੋਨੀ ਟੀਵੀ ਦੇ ‘ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ਰਾਹੀਂ ਉਨ੍ਹਾਂ ਨੇ ਵਾਪਸੀ ਕੀਤੀ।

kapil-sharma - All Results

 

LIVE NOW