ਭੂਗੋਲਿਕ ਸਥਿਤੀ
ਕਪੂਰਥਲਾ ਜਲੰਧਰ ਦੇ ਪੱਛਮ ਵੱਲ ਸਥਿਤ ਪੰਜਾਬ ਦਾ ਇੱਕ ਮਸ਼ਹੂਰ ਅਤੇ ਪ੍ਰਮੁੱਖ ਸ਼ਹਿਰ ਹੈ, ਜੋਕਿ ਪੰਜਾਬ ਦੇ ਦੋਆਬਾ ਖ਼ੇਤਰ ਵਿੱਚ ਆਉਂਦਾ ਹੈ। ਦਿੱਲੀ ਤੋਂ ਇਸਦੀ ਦੂਰੀ 387 ਕਿਲੋਮੀਟਰ ਹੈ। ਕਪੂਰਥਲਾ ਦੇ ਸਭ ਤੋਂ ਨੇੜੇ ਹਵਾਈ ਅੱਡਾ ਰਾਜਾਸਾਂਸੀ, ਅੰਮ੍ਰਿਤਸਰ ਹੈ। ਕਪੂਰਥਲਾ ਨੈਸ਼ਨਲ ਹਾਈਵੇਅ 703A ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਗ (NH 703AA) ਰਾਹੀਂ ਬਾਕੀ ਰਾਜ ਅਤੇ ਭਾਰਤ ਨਾਲ ਜੁੜਿਆ ਹੋਇਆ ਹੈ। ਕਪੂਰਥਲਾ ਰੇਲਵੇ ਸਟੇਸ਼ਨ ਜੋ ਕਿ ਜਲੰਧਰ-ਫ਼ਿਰੋਜ਼ਪੁਰ ਲਾਈਨ 'ਤੇ ਸਥਿਤ ਹੈ, ਇਸ ਨੂੰ ਜਲੰਧਰ ਅਤੇ ਫ਼ਿਰੋਜ਼ਪੁਰ ਦੇ ਦੋ ਪ੍ਰਮੁੱਖ ਰੇਲਵੇ ਜੰਕਸ਼ਨ ਸਟੇਸ਼ਨਾਂ ਰਾਹੀਂ ਭਾਰਤ ਦੇ ਸਾਰੇ ਹਿੱਸਿਆਂ ਨਾਲ ਜੋੜਦਾ ਹੈ। 2011 ਦੀ ਜਨਗਣਨਾ ਅਨੁਸਾਰ ਕਪੂਰਥਲਾ ਦੀ ਆਬਾਦੀ 815,168 ਹੈ। ਕਪੂਰਥਲਾ ਦਾ ਕੁੱਲ