HOME » karan aujla
karan aujla

Karan Aujla

ਜਸਕਰਨ ਸਿੰਘ (Jaskaran Singh Aujla) ਉਰਫ਼ ਕਰਨ ਔਜਲਾ (Karan Aujla) ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਦੇ ਟੌਪ ਸਿੰਗਰ ਹਨ। ਇਨ੍ਹਾਂ ਦਾ ਜਨਮ 18 ਜਨਵਰੀ 1997 (Karan Aujla Birthday) ਨੂੰ ਲੁਧਿਆਣਾ (Ludhiana) ਦੇ ਪਿੰਡ ਘੁਰਾਲਾ ਵਿਖੇ ਹੋਇਆ। ਇਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਪੂਰੀ ਮਿਊਜ਼ਿਕ ਇੰਡਸਟਰੀ ਇਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਕਹਿੰਦੀ ਹੈ। ਯੂਟਿਊਬ 'ਤੇ ਇਨ੍ਹਾਂ ਦੇ ਹਰ ਗੀਤ ਨੂੰ ਕਰੋੜਾਂ (Karan Aujla Most Viewed Songs) ਵਿੱਚ ਦੇਖਿਆ ਗਿਆ ਹੈ। ਇਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਦੇਖਿਆ ਜਾਣਾ ਵਾਲਾ ਗੀਤ ‘ਚਿੱਟਾ ਕੁੜਤਾ’ ਹੈ, ਜਿਸ 'ਤੇ 242 ਮਿਲੀਅਨ ਯਾਨਿ 24 ਕਰੋੜ ਤੋਂ ਵੱਧ ਵਿਊਜ਼ ਹਨ। ਇਨ੍ਹਾਂ ਦੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ। ਇਨ੍ਹਾਂ ਨੇ ਪੰਜਾਬੀ ਗਾਇਕ ਜੱਸੀ ਗਿੱਲ (Punjabi Singer Jassie Gill) ਸਮੇਤ ਕਈ ਮਸ਼ਹੂਰ ਸਿੰਗਰ ਤੇ ਰੈਪਰਾਂ ਲਈ ਹਿੱਟ ਗੀਤ ਲਿਖੇ। ਪਰ ਔਜਲਾ ਨੂੰ ਹਾਲੇ ਵੀ ਇੱਕ ਵੱਡੀ ਬਰੇਕ ਦਾ ਇੰਤਜ਼ਾਰ ਸੀ। ਇਨ੍ਹਾਂ ਦਾ ਪਹਿਲਾ ਗੀਤ (Karan Aujla Career) ਸੈੱਲ ਫ਼ੋਨ ਰਿਹਾ। ਇਸ ਤੋਂ ਬਾਅਦ ਇਨ੍ਹਾਂ ਨੇ ਰੈਪਰ ਵਜੋਂ ਕਈ ਗੀਤਾਂ ‘ਚ ਆਪਣੀ ਆਵਾਜ਼ ਦਾ ਕਮਾਲ ਦਿਖਾਇਆ। ਇਨ੍ਹਾਂ ਦਾ ਗੀਤ ‘ਡੌਂਟ ਵਰੀ’ (Don’t Worry Karan Aujla) ਸੁਪਰਹਿੱਟ ਰਿਹਾ, ਜਿਸ ਨੇ ਏਸ਼ੀਆ (Asia Continent) ਵਿੱਚ ਖ਼ੂਬ ਧਮਾਲਾਂ ਪਾਈਆਂ। ਇਸਤੋਂ ਬਾਅਦ ਇੱਕ-ਇੱਕ ਕਰਕੇ ਔਜਲਾ ਨੇ ਸੁਪਰਹਿੱਟ ਗੀਤਾਂ ਦੀ ਝੜੀ ਲਗਾ ਦਿਤੀ। ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਮਿਊਜ਼ਿਕ ਇੰਡਟਸਰੀ 'ਚ ਸਭ ਤੋਂ ਉੱਪਰ ਹੈ।

karan-aujla - All Results

 

LIVE NOW