HOME » katrina kaif
Katrina Kaif

Katrina Kaif

ਕੈਟਰੀਨਾ ਕੈਫ਼ (Katrina Kaif) ਭਾਰਤੀ ਸਿਨੇਮਾ, ਬਾਲੀਵੁੱਡ, ਦੀ ਇੱਕ ਅਭਿਨੇਤਰੀ ਅਤੇ ਮਾਡਲ ਹੈ, ਜਿਹੜੀ ਮੁੱਖ ਤੌਰ ’ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਨ੍ਹਾਂ ਨੇ ਤੇਲੁਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰੀ ਲਈ ਅਲੋਚਕਾਂ ਤੋਂ ਮਿਲੀ ਨਾਂਹ-ਪੱਖੀ ਸਮੀਖਿਆ ਪ੍ਰਾਪਤ ਕਰਨ ਦੇ ਬਾਵਜੂਦ, ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਤ ਕੀਤਾ ਹੈ ਅਤੇ ਉਹ ਭਾਰਤ ਦੀ ਸਭ ਤੋਂ ਵੱਧ ਫ਼ੀਸ ਲੈਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 (Katrina Kaif Birthday) ਵਿੱਚ ਹੌਂਗ ਕੌਂਗ ‘ਚ ਹੋਇਆ। ਉਨ੍ਹਾਂ ਦਾ ਪਰਿਵਾਰ ਲੰਡਨ ਜਾਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਰਿਹਾ। ਲੰਡਨ ‘ਚ ਇੱਕ ਫੈਸ਼ਨ ਸ਼ੋਅ ਦੌਰਾਨ, ਫਿਲਮ ਨਿਰਮਾਤਾ ਕੈਜਾਦ ਗੁਸਤਾਦ ਨੇ ਕੈਟਰੀਨਾ ਨੂੰ ਵੇਖਿਆ ਅਤੇ ਉਸਨੂੰ ਬੂਮ (2003) ਫਿਲਮ ਵਿੱਚ ਲੈਣ ਦਾ ਫੈਸਲਾ ਕੀਤਾ, ਇਹ ਫਿਲਮ ਬਾਕਸ ਆਫ਼ਿਸ ‘ਤੇ ਬੁਰੀ ਤਰ੍ਹਾਂ ਪਿਟ ਗਈ। ਭਾਰਤ ਵਿੱਚ ਸ਼ੂਟਿੰਗ ਦੌਰਾਨ, ਕੈਟਰੀਨਾ ਨੇ ਇੱਕ ਸਫਲ ਮਾਡਲਿੰਗ ਕਰੀਅਰ ਸਥਾਪਤ ਕੀਤਾ। ਹਾਲਾਂਕਿ, ਫਿਲਮ ਨਿਰਮਾਤਾ ਕੈਟਰੀਨਾ ਉਸ ਸੀ ਮਾੜੀ ਹਿੰਦੀ ਕਾਰਨ ਫਿਲਮ ਵਿੱਚ ਲੈਣ ਤੋਂ ਝਿਜਕਦੇ ਸਨ। ਤੇਲਗੂ ਫਿਲਮ, ਮੱਲੀਸਵਰੀ (2004) ਵਿੱਚ ਨਜ਼ਰ ਆਉਣ ਤੋਂ ਬਾਅਦ, ਕੈਟਰੀਨਾ ਨੇ ਬਾਲੀਵੁੱਡ ਵਿੱਚ ਰੋਮਾਂਟਿਕ ਕਾਮੇਡੀ ‘ਮੈਂਨੇ ਪਿਆਰ ਕਿਊਂ ਕੀਆ’ (2005) ਅਤੇ ਨਮਸਤੇ ਲੰਡਨ (2007) ਵਰਗੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ ‘ਤੇ ਸਫਲਤਾ ਪ੍ਰਾਪਤ ਕੀਤੀ। ਕੈਟਰੀਨਾ ਨੇ 9 ਦਸੰਬਰ 2021 ਨੂੰ ਬਾਲੀਵੁੱਡ ਕਲਾਕਾਰ ਵਿੱਕੀ ਕੌਸ਼ਲ ਨਾਲ ਵਿਆਹ (Katrina Kaif Vicky Kaushak Wedding) ਕੀਤਾ।

katrina-kaif Photos - Punjabi

 

LIVE NOW