HOME » ms dhoni
MS Dhoni

Ms Dhoni

ਮਹਿੰਦਰ ਸਿੰਘ ਧੋਨੀ ਉਰਫ਼ ‘ਮਾਹੀ’ ਇੱਕ ਸਾਬਕਾ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜਿਸਨੇ 2007 ਤੋਂ 2017 ਤੱਕ ਸੀਮਤ-ਓਵਰਾਂ ਦੇ ਫਾਰਮੈਟਾਂ ਵਿੱਚ ਅਤੇ 2008 ਤੋਂ 2014 ਤੱਕ ਟੈਸਟ ਕ੍ਰਿਕਟ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ। ਉਹ ਹੁਣ ਤੱਕ ਦੇ ਸਭ ਤੋਂ ਸਫ਼ਲ ਭਾਰਤੀ ਕਪਤਾਨਾਂ ਵਿਚੋਂ ਇੱਕ ਹੈ। ਮੌਜੂਦਾ ਸਮੇਂ ਉਹ IPL ਦੀ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਹੈ। ਕਪਤਾਨ ਵੱਜੋਂ ਉਸ ਨੇ ਭਾਰਤ ਨੂੰ ਕ੍ਰਿਕਟ ਵਿੱਚ ਆਈਸੀਸੀ ਸੀਮਤ ਓਵਰਾਂ ਦਾ ਟੂਰਨਾਮੈਂਟ ਜਿੱਤ ਕੇ (ਉਦਘਾਟਨੀ 2007 ਆਈਸੀਸੀ ਵਿਸ਼ਵ ਟਵੰਟੀ20, 2011 ਦੇ ICC ਕ੍ਰਿਕਟ ਵਿਸ਼ਵ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ) ਅਤੇ 2009 ਵਿੱਚ ICC ਟੈਸਟ ਰੈਂਕਿੰਗ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਪਹਿਲੇ ਨੰਬਰ ’ਤੇ ਲੈ ਕੇ ਗਿਆ। ਇਸਤੋਂ ਇਲਾਵਾ ਉਸਨੇ CSK ਦੀ ਅਗਵਾਈ ਕਰਕੇ IPL ਦੇ 2010, 2011, 2018 ਅਤੇ 2021 ਐਡੀਸ਼ਨ ਜਿੱਤੇ ਅਤੇ ਰੋਹਿਤ ਸ਼ਰਮਾ ਤੋਂ ਬਾਅਦ IPL ਦਾ ਦੂਜਾ ਸਭ ਤੋਂ ਸਫਲ ਕਪਤਾਨ ਬਣ ਗਿਆ। 7 ਜੁਲਾਈ 1981 ਨੂੰ ਜਨਮੇ ਧੋਨੀ ਨੇ 23 ਦਸੰਬਰ 2004 ਨੂੰ ਬੰਗਲਾਦੇਸ਼ ਦੇ ਖਿਲਾਫ ਆਪਣਾ ਇੱਕ ਰੋਜ਼ਾ ਕ੍ਰਿਕਟ ਸਫ਼ਰ ਸ਼ੁਰੂ ਕੀਤਾ ਅਤੇ 1 ਸਾਲ ਬਾਅਦ ਸ਼੍ਰੀਲੰਕਾ ਵਿਰੁੱਧ ਆਪਣਾ ਪਹਿਲਾ ਟੈਸਟ ਖੇਡਿਆ। 2007 ਵਿੱਚ ਉਸਨੇ ਰਾਹੁਲ ਦ੍ਰਾਵਿੜ ਤੋਂ ਇੱਕ ਰੋਜ਼ਾ ਕਪਤਾਨੀ ਸੰਭਾਲੀ। ਟੈਸਟ ਕ੍ਰਿਕਟ ਵਿੱਚ ਉਸਦੀ ਕਪਤਾਨੀ ਦਾ ਰਿਕਾਰਡ ਮਿਸ਼ਰਤ ਸੀ, ਜਿਸ ਨੇ ਸਫਲਤਾਪੂਰਵਕ ਭਾਰਤ ਨੂੰ ਨਿਊਜ਼ੀਲੈਂਡ (2009 ਵਿੱਚ) ਅਤੇ ਬਾਰਡਰ-ਗਾਵਸਕਰ ਟਰਾਫੀ (2010 ਅਤੇ 2013 ਵਿੱਚ ਘਰੇਲੂ ਲੜੀ) ਆਸਟਰੇਲੀਆ ਦੇ ਖਿਲਾਫ ਲੜੀ ਜਿੱਤਣ ਵਿੱਚ ਅਗਵਾਈ ਕੀਤੀ। ਧੋਨੀ (Dhoni Cricket Career) ਨੇ 30 ਦਸੰਬਰ 2014 ਨੂੰ ਟੈਸਟ ਤੋਂ ਸੰਨਿਆਸ ਲਿਆ ਅਤੇ 15 ਅਗਸਤ 2020 ਨੂੰ, ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

ms-dhoni - All Results

 

LIVE NOW