ਪੰਜਾਬ ਕਾਂਗਰਸ ਦੇ ਪ੍ਰਧਾਨ
ਨਵਜੋਤ ਸਿੰਘ ਸਿੱਧੂ (Navjot Singh Sidhu) (20 ਅਕਤੂਬਰ 1963) ਨੇ ਆਪਣਾ ਕਰੀਅਰ ਇੱਕ ਖਿਡਾਰੀ ਵੱਜੋਂ ਸ਼ੁਰੂ ਕੀਤਾ ਸੀ। ਉਹ 1981-82 ਤੋਂ ਲਗਾਤਾਰ 19 ਸਾਲ ਤੱਕ ਭਾਰਤੀ ਕ੍ਰਿਕਟ ਟੀਮ 'ਚ ਰਹੇ। ਉਨ੍ਹਾਂ ਨੇ 1987 ਵਿਸ਼ਵ ਕੱਪ ਵਿੱਚ ਚਾਰ ਅਰਧ ਸੈਂਕੜੇ ਲਾਏ। ਉਨ੍ਹਾਂ ਨੂੰ ਛੱਕੇ ਮਾਰਨ ਦੀ ਮੁਹਾਰਤ ਲਈ "ਸਿਕਸਰ ਸਿੱਧੂ" ਦਾ ਉਪਨਾਮ ਵੀ ਮਿਲਿਆ। ਇਸ ਪਿੱਛੋਂ ਉਹ ਟੈਲੀਵਿਜ਼ਨ ਨਾਲ ਵੀ ਜੁੜੇ ਅਤੇ ਕਾਮੇਡੀ ਸ਼ੋਅ ਦੇ ਜੱਜ ਦੀ ਭੂਮਿਕਾ ਵੀ ਨਿਭਾਈ। ਕਾਮੇਡੀ ਨਾਈਟਸ ਵਿਦ ਕਪਿਲ (2013-2015) ਅਤੇ ਬਾਅਦ ਵਿੱਚ ਦ ਕਪਿਲ ਸ਼ਰਮਾ ਸ਼ੋਅ (2016-2019) ਵਿੱਚ ਇੱਕ ਸਥਾਈ ਮਹਿਮਾਨ ਵਜੋਂ।
Read more …