
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) (20 ਅਕਤੂਬਰ 1963) ਨੇ ਆਪਣਾ ਕਰੀਅਰ ਇੱਕ ਖਿਡਾਰੀ ਵੱਜੋਂ ਸ਼ੁਰੂ ਕੀਤਾ ਸੀ। ਉਹ 1981-82 ਤੋਂ ਲਗਾਤਾਰ 19 ਸਾਲ ਤੱਕ ਭਾਰਤੀ ਕ੍ਰਿਕਟ ਟੀਮ 'ਚ ਰਹੇ। ਉਨ੍ਹਾਂ ਨੇ 1987 ਵਿਸ਼ਵ ਕੱਪ ਵਿੱਚ ਚਾਰ ਅਰਧ ਸੈਂਕੜੇ ਲਾਏ। ਉਨ੍ਹਾਂ ਨੂੰ ਛੱਕੇ ਮਾਰਨ ਦੀ ਮੁਹਾਰਤ ਲਈ "ਸਿਕਸਰ ਸਿੱਧੂ" ਦਾ ਉਪਨਾਮ ਵੀ ਮਿਲਿਆ। ਇਸ ਪਿੱਛੋਂ ਉਹ ਟੈਲੀਵਿਜ਼ਨ ਨਾਲ ਵੀ ਜੁੜੇ ਅਤੇ ਕਾਮੇਡੀ ਸ਼ੋਅ ਦੇ ਜੱਜ ਦੀ ਭੂਮਿਕਾ ਵੀ ਨਿਭਾਈ। ਕਾਮੇਡੀ ਨਾਈਟਸ ਵਿਦ ਕਪਿਲ (2013-2015) ਅਤੇ ਬਾਅਦ ਵਿੱਚ ਦ ਕਪਿਲ ਸ਼ਰਮਾ ਸ਼ੋਅ (2016-2019) ਵਿੱਚ ਇੱਕ ਸਥਾਈ ਮਹਿਮਾਨ ਵਜੋਂ। ਨਵਜੋਤ ਸਿੱਧੂ (Navjot Sidhu) 2004 ਵਿੱਚ ਭਾਰਤੀ ਜਨਤਾ ਪਾਰਟੀ (BJP) 'ਚ ਸ਼ਾਮਲ ਹੋਏ ਅਤੇ ਉਸੇ ਸਾਲ ਅੰਮ੍ਰਿਤਸਰ ਤੋਂ ਆਮ ਚੋਣ ਲੜੇ। ਉਨ੍ਹਾਂ ਨੇ ਚੋਣ ਜਿੱਤੀ ਅਤੇ ਅਗਲੀ ਚੋਣ ਵੀ ਜਿੱਤ ਕੇ 2014 ਤੱਕ ਸੀਟ 'ਤੇ ਕਾਬਜ਼ ਰਹੇ। 2016 'ਚ ਉਹ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਵੀ ਹੋਏ। ਇਸੇ ਸਾਲ ਉਨ੍ਹਾਂ ਨੇ ਭਾਜਪਾ ਛੱਡ ਕੇ 2017 ਵਿੱਚ ਕਾਂਗਰਸ (INC) ਵਿੱਚ ਸ਼ਾਮਲ ਹੋ ਗਏ ਅਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਜਿੱਤੀ। ਸਿੱਧੂ (Congress leader PPCC Chief Navjot Sidhu) ਕੈਪਟਨ ਅਮਰਿੰਦਰ ਸਿੰਘ ਦੀ ਮੁਖ਼ਾਲਫ਼ਤ ਲਈ ਸੁਰਖੀਆਂ ਵਿੱਚ ਰਹੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਚੁਣੇ ਗਏ।
navjot-singh-sidhu Photos - Punjabi