HOME » neeru bajwa
Neeru Bajwa

Neeru Bajwa

ਨੀਰੂ ਬਾਜਵਾ (Neeru Bajwa) ਪੰਜਾਬੀ ਸਿਨੇਮਾ (Punjabi Cinema) ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹੈ। ਨੀਰੂ ਬਾਜਵਾ ਦਾ ਜਨਮ (Neeru Bajwa Birthday) 26 ਅਗਸਤ 1982 ਨੂੰ ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ (British Colombia) ਦੇ ਸਰੀ (Surrey) ਵਿਖੇ ਹੋਇਆ ਸੀ। ਨੀਰੂ ਨੇ ਆਪਣੇ 23 ਸਾਲਾਂ ਦੇ ਫ਼ਿਲਮੀ ਕਰੀਅਰ (Neeru Bajwa Filmography) ਦੌਰਾਨ ਕਈ ਹਿੰਦੀ ਤੇ ਪੰਜਾਬੀ ਵਿੱਚ ਕੰਮ ਕੀਤਾ। ਨੀਰੂ ਨੇ ਛੋਟੇ ਪਰਦੇ (Indian Soap Opera) ‘ਤੇ ਵੀ ਕਮਾਲ ਦਿਖਾਇਆ, ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ (Neeru Bajwa debut film) 1998 ‘ਚ (ਮੈਂ ਸੋਲ੍ਹਾ ਬਰਸ ਕੀ) ਰਿਲੀਜ਼ ਹੋਈ ਸੀ। ਪਰ ਇਹ ਫ਼ਿਲਮ ਉਨ੍ਹਾਂ ਨੂੰ ਬੱਲੀਵੁਡ (Bollywood) ‘ਚ ਸਫ਼ਲ ਅਦਾਕਾਰਾ ਦੇ ਤੌਰ ‘ਤੇ ਕਾਬਿਜ਼ ਨਹੀਂ ਕਰ ਸਕੀ। 2004 ‘ਚ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ‘ਚ ਆਪਣੀ ਕਿਸਮਤ ਅਜ਼ਮਾਈ। ਉਨ੍ਹਾਂ ਨੇ ਹਰਭਜਨ ਮਾਨ ਦੀ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ (Assan Nu Maan Watna Da) ਵਿੱਚ ਕੰਮ ਕੀਤਾ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਨੀਰੂ ਨੂੰ ਅੱਖਾਂ ‘ਤੇ ਬਿਠਾ ਲਿਆ। ਉਪਰੰਤ ਇੱਕ ਤੋਂ ਇੱਕ ਨੀਰੂ ਨੇ ਕਈ ਪੰਜਾਬੀ ਫ਼ਿਲਮਾਂ (Neeru Bajwa Punjabi Films list) ਵਿੱਚ ਯਾਦਗਾਰੀ ਰੋਲ ਨਿਭਾਏ। ਨੀਰੂ ਬਾਜਵਾ ਨੇ ਆਪਣੇ ਫ਼ਿਲਮੀ ਕਰੀਅਰ ‘ਚ 27 ਪੰਜਾਬੀ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ। ‘ਮੇਲ ਕਰਾਦੇ ਰੱਬਾ’ (Mel Karade Rabba), ਜੀਹਨੇ ਮੇਰਾ ਦਿਲ ਲੁੱਟਿਆ (Jihne Mera Dil Luttya) ਅਤੇ ਜੱਟ ਐਂਡ ਜੂਲੀਅਟ (Jatt and Juliet) ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ‘ਚੋਂ ਇੱਕ ਹਨ।

neeru-bajwa - All Results

 

LIVE NOW