HOME » neha kakkar
Neha Kakkar

Neha Kakkar

ਨੇਹਾ ਕੱਕੜ (Neha Kakkar) ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਉਨ੍ਹਾਂ ਦਾ ਜਨਮ ਉਤਰਾਖੰਡ ਦੇ ਰਿਸ਼ੀਕੇਸ਼ ‘ਚ 6 ਜੂਨ 1988 (Neha Kakkar Birthday) ਨੂੰ ਹੋਇਆ। ਨੇਹਾ ਦਾ ਬਾਲੀਵੁੱਡ ‘ਚ ਕੋਈ ਗੌਡਫ਼ਾਦਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦਾ ਪਿਛੋਕੜ ਬਾਲੀਵੁੱਡ ਫ਼ਿਲਮ ਜਾਂ ਸੰਗੀਤ ਇੰਡਸਟਰੀ (Neha Bollywood Singer) ਨਾਲ ਸਬੰਧਤ ਹੈ। ਮੁੱਢਲੇ ਦਿਨਾਂ ਦੌਰਾਨ ਉਸ ਦੇ ਪਿਤਾ ਰਿਸ਼ੀਕੇਸ਼ ‘ਚ ਰੋਜ਼ੀ-ਰੋਟੀ ਲਈ ਇੱਕ ਕਾਲਜ ਬਾਹਰ ਸਮੋਸਾ ਵੇਚਦੇ ਸਨ (Neha Kakkar Success Story)। ਜਦਕਿ ਉਨ੍ਹਾਂ ਦੀ ਮਾਂ ਨੀਤੀ ਕੱਕੜ ਇੱਕ ਘਰ ਘਰੇਲੂ ਔਰਤ ਹੈ। ਬਾਵਜੂਦ ਇਸ ਦੇ ਨੇਹਾ ਨੇ ਹੁਨਰ ਦੇ ਦਮ ‘ਤੇ ਖੁਦ ਨੂੰ ਬਾਲੀਵੁੱਡ ‘ਚ ਸਥਾਪਤ ਕੀਤਾ। ਦਿੱਲੀ ਵਿੱਚ ਜਾਗਰਣ ਅਤੇ ਮਾਤਾ ਕੀ ਚੌਕੀ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। 2006 ਵਿੱਚ ਨੇਹਾ ਟੈਲੀਵਿਜ਼ਨ ਰਿਐਲਟੀ ਸ਼ੋਅ ਇੰਡੀਅਨ ਆਈਡਲ ਸੀਜ਼ਨ 2 (Neha in Indian Idol) ਦੇ ਫਾਈਨਲ ਤੱਕ ਪਹੁੰਚੀ। 2008 ‘ਚ ਨੇਹਾ ਨੇ ਮੀਤ ਬ੍ਰਦਰਸ (Meet Bros.) ਨਾਲ ਮਿਲ ਕੇ “ਨੇਹਾ ਦ ਰੋਕ ਸਟਾਰ” ਨਾਂਅ ਦੀ ਐਲਬਮ (Neha Kakkar Debut Album) ਲਾਂਚ ਕੀਤੀ। ਨਿੱਜੀ ਜਿੰਦਗੀ ਵਿੱਚ ਨੇਹਾ ਕੱਕੜ 2014 ਤੋਂ 2018 ਤੱਕ ਹਿਮਾਂਸ਼ੂ ਕੋਹਲੀ ਨਾਲ ਪਿਆਰ (Neha Kakkar Love Story) ਵਿੱਚ ਸੀ ਪਰੰਤੂ 2018 ਵਿੱਚ ਵੱਖ ਹੋ ਗਈ ਅਤੇ ਇੰਸਟਾਗ੍ਰਾਮ ‘ਤੇ ਇਸ ਬਾਰੇ ਪੋਸਟ ਵੀ ਕੀਤਾ। ਉਪਰੰਤ ਨੇਹਾ ਕੱਕੜ ਨੇ 24 ਅਕਤੂਬਰ 2020 ਨੂੰ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ (Rohanpreet Singh) ਨਾਲ ਵਿਆਹ ਕਰ ਲਿਆ।

neha-kakkar - All Results

 

LIVE NOW