ਪਰਿਵਾਰ ਅਤੇ ਸਿੱਖਿਆ
ਪ੍ਰਤਾਪ ਸਿੰਘ ਬਾਜਵਾ ਦਾ ਜਨਮ 29 ਜਨਵਰੀ 1957 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਵਿੱਚ ਹੋਇਆ ਸੀ। ਉੰਨਾਂ ਦੇ ਪਿਤਾ ਦਾ ਨਾਂ ਸਤਨਾਮ ਸਿੰਘ ਬਾਜਵਾ ਅਤੇ ਮਾਤਾ ਦਾ ਨਾਂ ਸਰਦਾਰਨੀ ਗੁਰਬਚਨ ਕੌਰ ਹੈ। ਪ੍ਰਤਾਪ ਸਿੰਘ ਬਾਜਵਾ ਨੇ ਰਾਜਨੀਤੀ ਦਾ ਪਾਠ ਆਪਣੇ ਪਿਤਾ ਤੋਂ ਸਿੱਖਿਆ ਸੀ। ਸਤਨਾਮ ਸਿੰਘ ਬਾਜਵਾ ਤਿੰਨ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਹਨ। ਉੰਨਾਂ ਦੇ ਭਰਾ ਦਾ ਨਾਂ ਫਤਹਿਸਿੰਘ ਬਾਜਵਾ ਹੈ, ਜੋ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪਬਲਿਕ ਸਕੂਲ, ਨਾਭਾ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਕਾਲਜ ਦੀ ਸਿੱਖਿਆ ਡੀਏਵੀ ਕਾਲਜ, ਚੰਡੀਗੜ ਤੋਂ ਹਾਸਿਲ ਕੀਤੀ। ਉੰਨਾਂ ਦਾ ਵਿਆਹ 1982 ਵਿੱਚ ਸਰਦਾਰਨੀ ਚਰਨਜੀਤ