HOME » priyanka chopra
Priyanka Chopra

Priyanka Chopra

ਪ੍ਰਿਯੰਕਾ ਚੋਪੜਾ, ਇੱਕ ਬਾਲੀਵੁੱਡ (Bollywood) ਅਤੇ ਹਾਲੀਵੁੱਡ (Hollywood) ਸੁਪਰਸਟਾਰ (Priyanka Chopra) ਹੈ, ਜਿਸ ਨੂੰ ਅੱਜਕਲ ਪ੍ਰਿਯੰਕਾ ਚੋਪੜਾ ਜੌਨਸ (Priyanka Chopra Jonas) ਵੱਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 18 ਜੁਲਾਈ 1982 (Priyanka Chopra Jonas) ਨੂੰ ਬਿਹਾਰ ਦੇ ਜਮਸ਼ੇਦਪੁਰ ਜ਼ਿਲ੍ਹੇ ‘ਚ ਹੋਇਆ। ਪ੍ਰਿਯੰਕਾ ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ। ਉਨ੍ਹਾਂ ਨੇ 2000 ਵਿੱਚ ਮਿਸ ਵਰਲਡ (Priyanka chopra Miss World) ਦਾ ਤਾਜ ਜਿੱਤਿਆ। ਵਿਸ਼ਵ ਸੁੰਦਰੀ ਬਣਨ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਲਈ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ। ਪ੍ਰਿਯੰਕਾ ਦੇ ਫ਼ਿਲਮੀ ਕਰੀਅਰ ਦੀ ਸਕ੍ਰੀਨ ਸ਼ੁਰੂਆਤ 2002 ਵਿੱਚ ਤਮਿਲ ਫਿਲਮ (Priyanka Chopra Debut Film) ‘ਥਮਿਜ਼ਾਨ’ ਨਾਲ ਹੋਈ, ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ। 2003 ਵਿੱਚ ਪ੍ਰਿਯੰਕਾ ਨੇ ਅਨਿਲ ਸ਼ਰਮਾ ਦੀ ‘ਦ ਹੀਰੋ: ਲਵ ਸਟੋਰੀ ਆਫ਼ ਏ ਸਪਾਈ’ ਨਾਲ ਬਾਲੀਵੁੱਡ ਫਿਲਮਾਂ (Priyanka Chopra Bollywood Debut) ਵਿੱਚ ਸ਼ੁਰੂਆਤ ਕੀਤੀ। ਇਸਤੋਂ ਬਾਅਦ ਇੱਕ ਤੋਂ ਇੱਕ ਪ੍ਰਿਯੰਕਾ ਦੀਆਂ ਕਈ ਫ਼ਿਲਮਾਂ ਆਈਆਂ ਪਰ ਉਹ ਫ਼ਲਾਪ ਹੋਈਆਂ। ਅਖੀਰ ਲੰਬੀ ਉਡੀਕ ਤੋਂ ਬਾਅਦ ਫ਼ਿਲਮ ‘ਮੁਝਸੇ ਸ਼ਾਦੀ ਕਰੋਗੀ’ ਨੇ ਪ੍ਰਿੰਯਕਾ ਚੋਪੜਾ ਨੂੰ ਬਾਲੀਵੁੱਡ ‘ਚ ਸਥਾਪਤ ਕੀਤਾ। ਲਗਭਗ ਇੱਕ ਦਹਾਕੇ ਤੱਕ ਬਾਲੀਵੁੱਡ ‘ਤੇ ਰਾਜ ਕਰਨ ਤੋਂ ਬਾਅਦ ਪ੍ਰਿਯੰਕਾ ਨੇ ਹਾਲੀਵੁੱਡ ‘ਚ ਕਿਸਮਤ ਅਜ਼ਮਾਈ। ਉਨ੍ਹਾਂ ਦਾ ਪਹਿਲਾ ਹਾਲੀਵੁੱਡ ਸੀਰੀਅਲ ‘ਕੁਆਂਟਿਕੋ’ ਸੁਪਰਹਿੱਟ ਰਿਹਾ ਅਤੇ ਉਹ ਹਾਲੀਵੁੱਡ ਸਟਾਰ ਬਣ ਗਈ। 2018 ‘ਚ ਪ੍ਰਿਯੰਕਾ ਨੇ ਹਾਲੀਵੁੱਡ ਸਿੰਗਰ ਨਿੱਕ ਜੌਨਸ ਨਾਲ ਵਿਆਹ ਕਰ ਲਿਆ ਅਤੇ ਅਮਰੀਕਾ ‘ਚ ਵਸ ਗਈ।

priyanka-chopra - All Results

 

LIVE NOW