
ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Wadra) ਇੱਕ ਭਾਰਤੀ ਸਿਆਸਤਦਾਨ ਹਨ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਨਰਲ ਸਕੱਤਰ ਅਤੇ ਉਤਰ ਪ੍ਰਦੇਸ਼ ਚੋਣਾਂ 2022 ਵਿੱਚ ਇੰਚਾਰਜ ਹੈ। ਉਹ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਧੀ ਅਤੇ ਰਾਹੁਲ ਗਾਂਧੀ ਦੀ ਭੈਣ ਹੈ। 12 ਜਨਵਰੀ 1972 ਨੂੰ ਜਨਮੀ ਪ੍ਰਿਯੰਕਾ ਗਾਂਧੀ (Priyanka Gandhi Birthday) ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਬੈਚਲਰ ਅਤੇ ਬੋਧੀ ਅਧਿਐਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਹੈ। ਉਹ ਰਾਜੀਵ ਗਾਂਧੀ ਫਾਊਂਡੇਸ਼ਨ ਦੀ ਟਰੱਸਟੀ ਵੀ ਹੈ।ਉਨ੍ਹਾਂ ਦਾ ਵਿਆਹ 18 ਫਰਵਰੀ 1997 ਨੂੰ ਦਿੱਲੀ ਦੇ ਇੱਕ ਵਪਾਰੀ ਰਾਬਰਟ ਵਾਡਰਾ (Priyanka Gandhi Marriage) ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ, ਇੱਕ ਪੁੱਤਰ ਅਤੇ ਇੱਕ ਧੀ ਹਨ। ਹਾਲਾਂਕਿ 2004 ਵਿੱਚ ਆਪਣੀ ਮਾਂ ਸੋਨੀਆ ਗਾਂਧੀ ਅਤੇ 2007 ਵਿੱਚ ਭਰਾ ਰਾਹੁਲ ਗਾਂਧੀ ਲਈ ਚੋਣਾਂ ਵਿੱਚ ਮਦਦ ਕੀਤੀ ਪਰੰਤੂ ਸਰਗਰਮ ਰਾਜਨੀਤੀ ਵਿੱਚ ਉਨ੍ਹਾਂ ਨੇ 23 ਜਨਵਰੀ, 2019 ਨੂੰ ਪ੍ਰਵੇਸ਼ ਕੀਤਾ। ਉਨ੍ਹਾਂ ਨੂੰ ਉਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਵਿੱਚ ਪਾਰਟੀ ਦੇ ਜਨਰਲ ਸਕੱਤਰ ਵੱਜੋਂ ਨਿਯੁਕਤ ਸਨ, ਪਰ ਹੁਣ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2022 ਨੂੰ ਵੇਖਦੇ ਹੋਏ 11 ਸਤੰਬਰ 2020 ਨੂੰ ਪੂਰੇ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਗਿਆ। ਅਕਤੂਬਰ 2021 ਵਿੱਚ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਸੀ, ਜਦੋਂ ਉਹ ਇੱਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਆਗਰਾ ਜਾ ਰਹੀ ਸੀ, ਜਿਸਦੀ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ‘ਤੇ ਮੌਤ ਹੋ ਗਈ ਸੀ।
priyanka-gandhi - All Results