HOME » punjab election 2022
Punjab Election 2022

Punjab Election 2022

ਪੰਜਾਬ ਵਿਧਾਨ ਸਭਾ (Punjab Election 2022) ਲਈ ਚੋਣਾਂ ਸਾਲ 2022 ਦੀ ਸ਼ੁਰੂਆਤ ‘ਚ ਹੋਣੀਆਂ ਤੈਅ ਹਨ। ਸਾਲ 2017 ਵਿੱਚ ਚੁਣੀ ਗਈ ਮੌਜੂਦਾ ਅਸੈਂਬਲੀ ਦਾ ਕਾਰਜਕਾਲ 27 ਮਾਰਚ 2022 ਨੂੰ ਖਤਮ ਹੋ ਜਾਵੇਗਾ, ਜੇ ਇਹ ਪਹਿਲਾਂ ਭੰਗ ਨਹੀਂ ਕੀਤੀ ਜਾਂਦੀ। 16ਵੀਂ ਵਿਧਾਨ ਸਭਾ (16th Vidhan Sabha) ਦੇ ਕੁੱਲ 117 ਹਲਕਿਆਂ ਵਿਚੋਂ 34 ਐਸ.ਸੀ. ਲਈ ਰਾਖਵੇਂ ਹਨ। 2022 ਚੋਣਾਂ ਵਿੱਚ ਕੁੱਲ 2.09 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ 1.1 ਕਰੋੜ 99ਲੱਖ ਔਰਤ ਵੋਟਰ ਹਨ। ਵਿਧਾਨ ਸਭਾ 'ਚ ਬਹੁਮਤ ਲਈ 59 ਸੀਟਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ‘ਤੇ ਮੌਜੂਦਾ ਸਮੇਂ ਕਾਂਗਰਸ ਸੱਤਾ ਵਿੱਚ ਹੈ, ਜਿਸ ਨੇ 2017 ਦੀਆਂ ਚੋਣਾਂ ਵਿੱਚ 77 ਸੀਟਾਂ ਹਾਸਲ ਕੀਤੀਆਂ ਸਨ। ਜਦਕਿ ਆਮ ਆਦਮੀ ਪਾਰਟੀ ਨੇ 20 ਸੀਟਾਂ ਨਾਲ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ। ਇਸ ਵਾਰ ਮੁੱਖ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਟੱਕਰ ਦੇਣ ਲਈ ਤਿਆਰ ਹਨ। ਇਸਤੋਂ ਇਲਾਵਾ ਭਾਜਪਾ, ਲੋਕ ਇਨਸਾਫ ਪਾਰਟੀ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸੰਯੁਕਤ ਪਾਰਟੀਆਂ ਵੀ ਚੋਣ ਮੈਦਾਨ ਵਿੱਚ ਹਨ। 2022 ਚੋਣਾਂ ਲਈ ਨਵੀਂ ਪੰਜਾਬ ਲੋਕ ਕਾਂਗਰਸ ਦਾ ਵੀ ਜਨਮ ਹੋਇਆ ਹੈ। ਇਸਤੋਂ ਇਲਾਵਾ ਕਿਸਾਨ ਆਗੂਆਂ ਵੱਲੋਂ ਵੀ ਇਸ ਵਾਰ ਚੋਣਾਂ ਵਿੱਚ ਹੱਥ ਅਜਮਾਇਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਚੋਣਾਂ ਵਿੱਚ ਨਵੇਂ ਸਮੀਕਰਨ ਬਣੇ ਹਨ। ਇਨ੍ਹਾਂ ਚੋਣਾਂ ਦੇ ਮੁੱਖ ਮੁੱਦਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ਿਆਂ ‘ਤੇ ਕਾਰਵਾਈ, ਰੁਜ਼ਗਾਰ, ਖੇਤੀ ਕਾਨੂੰਨ, ਕਿਸਾਨ ਕਰਜ਼ੇ, ਇੰਡਸਟਰੀ ਮੁੱਖ ਹੋ ਸਕਦੇ ਹਨ।

punjab-election-2022 Videos - Punjabi

 

LIVE NOW