ਪੰਜਾਬੀ ਫ਼ਿਲਮਾਂ ਵੰਡ ਤੋਂ ਪਹਿਲਾਂ
ਪੰਜਾਬੀ ਫ਼ਿਲਮਾਂ ਦਾ ਪਿਛੋਕੜ ਭਾਰਤ ਦੀ ਵੰਡ ਤੋਂ ਪਹਿਲਾਂ ਦਾ ਹੈ, ਜਦੋਂ ਭਾਰਤ ਜਨ ਪਾਕਿਸਤਾਨ ਦਾ ਪੰਜਾਬ ਨਹੀਂ, ਸਗੋਂ ਇੱਕੋ ਸੰਯੁਕਤ ਪੰਜਾਬ ਸੀ। ਭਾਰਤੀ ਫ਼ਿਲਮ ਇੰਡਸਟਰੀ ਲਾਹੌਰ ਵਿੱਚ ਸਥਾਪਿਤ ਸੀ, ਜਿੰਨ੍ਹੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਖੜੀ ਹੋਣ ਵਿੱਚ ਮਦਦ ਕੀਤੀ। ਪੰਜਾਬੀ ਫ਼ਿਲਮ ਨਿਰਮਾਣ ਦੀ ਸ਼ੁਰੂਆਤ 1928 ਵਿੱਚ ਲਾਹੌਰ ਤੋਂ ਹੋਈ ਸੀ, ਜਦੋਂ ਨਿਰਦੇਸ਼ਕ ਸ਼ੰਕਰਦੇਵ ਆਰੀਆ ਨੇ ਪਹਿਲੀ ਪੰਜਾਬੀ ਮੂਕ ਫ਼ਿਲਮ “ਡਾਟਰਸ ਆਫ ਟੁਡੇ” ਦਾ ਨਿਰਮਾਣ ਕੀਤਾ। ਪਹਿਲੀ ਪੰਜਾਬੀ ਆਵਾਜ਼ ਵਾਲੀ ਫ਼ਿਲਮ 1932 ਵਿੱਚ ਅਬਦੁਰ ਰਸ਼ੀਦ ਕਰਦਾਰ ਦੁਆਰਾ ਨਿਰਦੇਸ਼ਿਤ “ਹੀਰ ਰਾਂਝਾ” ਸੀ। ਸ਼ੁਰੂਆਤ ਵਿੱਚ ਪੰਜਾਬੀ ਫ਼ਿਲਮਾਂ ਇਤਿਹਾਸਿਕ ਜਾਂ ਪ੍ਰੇਮ-ਪਾਤਰਾਂ ਨੂੰ ਲੈ ਕੇ ਹੀ ਬਣਾਈ ਗਈਆਂ। ਪਹਿਲੀ