HOME » rahul gandhi
Rahul Gandhi

Rahul Gandhi

ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਵਿੱਚ ਨਵੀਂ ਦਿੱਲੀ ਵਿਖੇ ਹੋਇਆ, ਜੋ ਇੱਕ ਭਾਰਤੀ ਸਿਆਸਤਦਾਨ ਅਤੇ ਸੰਸਦ ਮੈਂਬਰ ਹੈ। ਉਹ ਲੋਕ ਸਭਾ ਵਾਇਨਾਡ (ਕੇਰਲਾ) ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ ਅਤੇ 16 ਦਸੰਬਰ 2017 ਤੋਂ 3 ਜੁਲਾਈ 2019 ਤੱਕ ਪਾਰਟੀ ਪ੍ਰਧਾਨ ਵਜੋਂ ਸੇਵਾ ਵੀ ਕੀਤੀ। ਉਹ ਯੂਥ ਕਾਂਗਰਸ ਚੇਅਰਪਰਸਨ ਹਨ, ਭਾਰਤ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਰਾਜੀਵ ਗਾਂਧੀ ਫਾਊਂਡੇਸ਼ਨ ਅਤੇ ਚੈਰੀਟੇਬਲ ਟਰੱਸਟ ਦੇ ਟਰੱਸਟੀ ਵੀ ਹਨ। ਉਹ ਲੰਡਨ ਦੀ ਕੈਂਬ੍ਰਿਜ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਹਨ। 2004 ਵਿੱਚ ਰਾਹੁਲ ਗਾਂਧੀ (Rahul Gandhi Political Career) ਨੇ ਸਰਗਰਮ ਰਾਜਨੀਤੀ ਵਿੱਚ ਦਾਖਲ ਹੋਣ ਦਾ ਐਲਾਨ ਕੀਤਾ ਅਤੇ ਸਫਲਤਾਪੂਰਵਕ ਉਸ ਸਾਲ ਅਮੇਠੀ ਤੋਂ ਆਮ ਚੋਣਾਂ ਲੜੀਆਂ, ਜੋ ਕਿ ਪਹਿਲਾਂ ਉਸਦੇ ਪਿਤਾ ਦੀ ਸੀਟ ਸੀ ਅਤੇ 2 ਵਾਰ 2009 ਅਤੇ 2014 ਵਿੱਚ ਜਿੱਤੇ। 2013 ਵਿੱਚ ਉਹ ਕਾਂਗਰਸ ਦੇ ਉਪ-ਪ੍ਰਧਾਨ ਚੁਣੇ ਗਏ। 2014 ਵਿੱਚ ਆਮ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਅਗਵਾਈ ਕੀਤੀ ਪਰੰਤੂ ਪਾਰਟੀ ਨੂੰ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਸਿਰਫ਼ 44 ਸੀਟਾਂ ਹੀ ਜਿੱਤੀ ਸਕੀ। 2017 ਵਿੱਚ, ਗਾਂਧੀ ਨੇ ਕਾਂਗਰਸ ਪਾਰਟੀ ਦੇ ਨੇਤਾ ਵਜੋਂ ਆਪਣੀ ਮਾਂ ਦੀ ਥਾਂ ਲਈ ਅਤੇ 2019 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਕੀਤੀ, ਪਰੰਤੂ ਇੱਕ ਵਾਰ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਿਰਫ 52 ਸੀਟਾਂ ਹੀ ਮਿਲੀਆਂ। ਚੋਣਾਂ ਵਿੱਚ ਇਸ ਮਾੜੇ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਥਾਂ ਲਈ।

rahul-gandhi - All Results

 

LIVE NOW