
ਯੂਕਰੇਨ (russia-ukraine-crisis) ਦੇ ਇਨ੍ਹਾਂ ਵੱਖਵਾਦੀ ਖੇਤਰਾਂ ਵਿਚ 8 ਸਾਲਾਂ ਤੋਂ ਗੜਬੜੀ ਬਣੀ ਹੋਈ ਹੈ ਤੇ ਹੁਣ ਤੱਕ 14000 ਲੋਕ ਮਾਰੇ ਜਾ ਚੁੱਕੇ ਹਨ। ਪੁਤਿਨ ਵੱਲੋਂ ਪੂਰਬੀ ਯੂਕਰੇਨ ਦੇ ਇਲਾਕਿਆਂ ਨੂੰ ਵੱਖ ਰਾਜ ਵਜੋਂ ਮਾਨਤਾ ਦੇਣ ਦੀ ਪੂਰੀ ਦੁਨੀਆ ਵਿਚ ਆਲੋਚਨਾ ਹੋ ਰਹੀ ਹੈ। ਯੂਕਰੇਨ ਤੇ ਇਸ ਦੇ ਪੱਛਮੀ ਸਾਥੀ ਲੰਮੇ ਸਮੇਂ ਤੋਂ ਦੋਸ਼ ਲਾ ਰਹੇ ਸਨ ਕਿ ਮਾਸਕੋ ਵੱਖਵਾਦੀਆਂ ਨੂੰ ਹਥਿਆਰ ਤੇ ਫ਼ੌਜੀ ਮਦਦ ਦਿੰਦਾ ਹੈ। ਪੁਤਿਨ ਦੇ ਹਾਲੀਆ ਕਦਮ ਮਗਰੋਂ ਰੂਸ ਨੂੰ ਹੁਣ ਉੱਥੇ ਸੈਨਾ ਤਾਇਨਾਤ ਕਰਨ ਦੀ ਆਜ਼ਾਦੀ ਮਿਲ ਗਈ ਹੈ। ਬਿੱਲਾਂ ਦੇ ਖਰੜਿਆਂ ਨੂੰ ਤੇਜ਼ੀ ਨਾਲ ਸੰਸਦ ਵਿਚ ਪਾਸ ਕਰਨ ਦੀ ਕਾਰਵਾਈ ਵਿੱਢੀ ਗਈ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੇਰ ਰਾਤ ਦਿੱਤੇ ਭਾਸ਼ਣ ਵਿਚ ਕਿਹਾ, ‘ਅਸੀਂ ਕਿਸੇ ਵਿਅਕਤੀ ਜਾਂ ਚੀਜ਼ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਕਿਸੇ ਦਾ ਕੁਝ ਨਹੀਂ ਦੇਣਾ ਤੇ ਕਿਸੇ ਨੂੰ ਲੈਣ ਵੀ ਨਹੀਂ ਦਿਆਂਗੇ।’ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਹੈ। ਰੂਸੀ ਫੌਜੀ ਪੂਰਬੀ ਯੂਕਰੇਨ ਵਿੱਚ ਦਾਖਲ ਹੋ ਗਏ ਹਨ। ਰੂਸ ਨੇ ਬੁੱਧਵਾਰ ਨੂੰ ਯੂਕਰੇਨੀ ਬੈਂਕਾਂ ਅਤੇ ਰੱਖਿਆ, ਵਿਦੇਸ਼ੀ, ਅੰਦਰੂਨੀ ਸੁਰੱਖਿਆ ਵਰਗੀਆਂ ਮਹੱਤਵਪੂਰਨ ਵੈੱਬਸਾਈਟਾਂ ‘ਤੇ ਸਾਈਬਰ ਹਮਲਾ ਕੀਤਾ। ਰੂਸੀ ਹਮਲੇ ਦੇ ਮੱਦੇਨਜ਼ਰ ਯੂਕਰੇਨ ਦੀ ਸੰਸਦ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
russia-ukraine-crisis - All Results