
ਸਚਿਨ ਰਮੇਸ਼ ਤੇਂਦੁਲਕਰ (Sachin Tendulkar) ਕ੍ਰਿਕਟ ਇਤਿਹਾਸ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇੱਕ ਹੈ, ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਅਤੇ 100 ਸੈਂਕੜਿਆਂ ਦਾ ਰਿਕਾਰਡ ਆਪਣੇ ਨਾਂਅ ਕੀਤਾ ਹੈ। ਸਚਿਨ ਨੂੰ ਕ੍ਰਿਕਟ ਦਾ ਭਗਵਾਨ, ਲਿਟਲ ਮਾਸਟਰ ਜਾਂ ਮਾਸਟਰ ਬਲਾਸਟਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ 2013 ਵਿੱਚ ਵਿਜ਼ਡਨ ਕ੍ਰਿਕਟਰਜ਼ ਅਲਮੈਨਕ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਆਲ ਟਾਈਮ ਵਰਲਡ ਟੈਸਟ ਇਲੈਵਨ ਵਿੱਚ ਇਕਲੌਤਾ ਭਾਰਤੀ ਕਿਕ੍ਰਟਰ ਸੀ। 24 ਅਪ੍ਰੈਲ 1973 ਨੂੰ ਜਨਮੇ ਤੇਂਦੁਲਕਰ ਨੇ 11 ਸਾਲ ਦੀ ਉਮਰ ਵਿੱਚ ਕ੍ਰਿਕਟ ਸ਼ੁਰੂ ਕੀਤਾ। 15 ਨਵੰਬਰ 1989 ਨੂੰ ਪਾਕਿਸਤਾਨ ਵਿਰੁੱਧ 16 ਸਾਲ ਦੀ ਉਮਰ ਵਿੱਚ ਉਸ ਨੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 24 ਸਾਲਾਂ ਤੱਕ ਅੰਤਰਰਾਸ਼ਟਰੀ ਪੱਧਰ ‘ਤੇ ਮੁੰਬਈ ਅਤੇ ਭਾਰਤ ਦੀ ਨੁਮਾਇੰਦਗੀ ਕਰਦਾ ਰਿਹਾ। 2002 ਵਿੱਚ ਸਚਿਨ ਨੂੰ ਕਰੀਅਰ (Sachin Career) ਦੇ ਅੱਧ ਵਿੱਚ ਵਿਜ਼ਡਨ ਨੇ ਡੌਨ ਬ੍ਰੈਡਮੈਨ ਤੋਂ ਬਾਅਦ ਦੂਜੇ-ਸਭ ਤੋਂ ਮਹਾਨ ਟੈਸਟ ਬੱਲੇਬਾਜ਼ ਅਤੇ ਵਿਵ ਰਿਚਰਡਸ ਤੋਂ ਬਾਅਦ ਹੁਣ ਤੱਕ ਦੇ ਦੂਜੇ-ਸਭ ਤੋਂ ਮਹਾਨ ODI ਬੱਲੇਬਾਜ਼ ਦਾ ਦਰਜਾ ਦਿੱਤਾ। ਤੇਂਦੁਲਕਰ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਸੀ। ਉਸ ਨੂੰ ਪਹਿਲਾਂ ਟੂਰਨਾਮੈਂਟ ਦੇ 2003 ਐਡੀਸ਼ਨ ਵਿੱਚ “ਪਲੇਅਰ ਆਫ਼ ਦਾ ਟੂਰਨਾਮੈਂਟ” ਚੁਣਿਆ ਗਿਆ ਸੀ। 200ਵਾਂ ਟੈਸਟ ਮੈਚ ਖੇਡਣ ਤੋਂ ਬਾਅਦ ਨਵੰਬਰ 2013 ਵਿੱਚ ਸਚਿਨ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ। ਤੇਂਦੁਲਕਰ ਨੇ ਕੁੱਲ 664 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ, 34,357 ਦੌੜਾਂ ਬਣਾਈਆਂ। ਸਚਿਨ ਤੇਂਦੁਲਕਰ ਨੂੰ ਉਸਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ 1994 ਵਿੱਚ ਅਰਜੁਨ ਅਵਾਰਡ, 1997 ਵਿੱਚ ਖੇਲ ਰਤਨ ਅਵਾਰਡ, ਭਾਰਤ ਦਾ ਸਰਵਉੱਚ ਖੇਡ ਸਨਮਾਨ ਅਤੇ 1999 ਤੇ 2008 ਵਿੱਚ ਕ੍ਰਮਵਾਰ ਪਦਮਸ਼੍ਰੀ ਅਤੇ ਪਦਮ ਵਿਭੂਸ਼ਣ ਅਵਾਰਡ, 2012 ਵਿੱਚ ਤੇਂਦੁਲਕਰ ਨੂੰ ਭਾਰਤ ਦੀ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। 2021 ਤੱਕ ਉਹ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਅਤੇ ਪਹਿਲਾ ਖਿਡਾਰੀ ਸੀ।
sachin-tendulkar - All Results